ਜੀ.ਟੀ.ਯੂ ਆਗੂ ਸੁਖਵਿੰਦਰ ਚਾਹਲ ਖਿਲਾਫ ਜਾਰੀ ਆਧਾਰਹੀਣ ਦੋਸ਼-ਸੂਚੀ ਦੀ ਡੀਟੀਐੱਫ਼ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ

ਮੋਗਾ ( ਪਰਵੀਨ ਸ਼ਰਮਾ )  26 ਜੂਨ, (Fake Charges Against Sukhwinder Chahal) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ ਨੂੰ ਸਿੱਖਿਆ ਵਿਭਾਗ ਪੰਜਾਬ ਨੇ ਆਧਾਰਹੀਣ ਦੋਸ਼-ਸੂਚੀ ਜਾਰੀ ਕੀਤੀ ਹੈ। ਡੀ.ਟੀ.ਐੱਫ਼ ਮੋਗਾ ਦੇ ਜ਼ਿਲਾ ਪ੍ਰਧਾਨ ਅਮਨਦੀਪ ਮਟਵਾਣੀ ਤੇ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਅਧਿਆਪਕ ਜਥੇਬੰਦੀ ਜੀ.ਟੀ.ਯੂ ਦੇ ਸੂਬਾ ਪ੍ਰਧਾਨ ਨੂੰ ਬਦਲਾ-ਲਊ ਕਾਰਵਾਈ ਅਧੀਨ ਤੰਗ ਪ੍ਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਆਪਣੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਬੋਲਣ ਅਤੇ ਸੰਘਰਸ਼ ਕਰਨ ਵਾਲੇ ਲੋਕ ਪੱਖੀ ਆਗੂਆਂ / ਬੁੱਧੀਜੀਵੀਆਂ ਦੀ ਜੁਬਾਨਬੰਦੀ ਕਰਨ ਲਈ ਉਨ੍ਹਾਂ ਉੱਤੇ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕਣ ਜਿਹੀਆਂ ਘਿਨਾਉਣੀਆਂ ਕਾਰਵਾਈਆਂ ਕਰਨ ‘ਤੇ ਉਤਾਰੂ ਹੈ, ਪੰਜਾਬ ਦੀ ਕੈਪਟਨ ਸਰਕਾਰ ਅਤੇ ਇਸਦੇ ਅਧਿਕਾਰੀ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।

ਸਿੱਖਿਆ ਵਿਭਾਗ ਦੋਸ਼ ਸੂਚੀ ਤੁਰੰਤ ਵਾਪਸ ਲਵੇ(Fake Charges Against Sukhwinder Chahal)

ਸਾਥੀ ਸੁਖਵਿੰਦਰ ਚਾਹਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੀਆਂ ਸਿੱਖਿਆ ਮਾਰੂ, ਵਿਦਿਆਰਥੀ-ਅਧਿਆਪਕ ਵਿਰੋਧੀ ਨੀਤੀਆਂ ਖਿਲਾਫ਼ ਲੜਦੇ ਤੇ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਇਸੇ ਕਰਕੇ ਸਾਥੀ ‘ਤੇ ਬੇਤੁਕੇ ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਉਸ ਨੂੰ ਉਲਝਾਉਣ ਲਈ ਫਰਜ਼ੀ ਦੋਸ਼ ਸੂਚੀ ਜਾਰੀ ਕੀਤੀ ਗਈ ਹੈ। ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਧੱਕੇਸ਼ਾਹੀ ਵਾਲੇ ਹੁਕਮਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਸੁਖਵਿੰਦਰ ਚਾਹਲ ਖਿਲਾਫ ਜਾਰੀ ਆਧਾਰਹੀਣ ਦੋਸ਼-ਸੂਚੀ ਤੁਰੰਤ ਵਾਪਸ ਲਈ ਜਾਵੇ।

ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ, ਜਿਲ੍ਹਾ ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਵਿਤ ਸਕੱਤਰ ਗੁਰਮੀਤ ਝੋਰੜਾਂ ਅਤੇ ਜ਼ਿਲ੍ਹਾ ਕਮੇਟੀ ਮੈਂਬਰਜ਼ ਸ਼੍ਰੀਮਤੀ ਮਧੂ ਬਾਲਾ, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਸਵਰਨਦਾਸ ਧਰਮਕੋਟ, ਪ੍ਰੇਮ ਸਿੰਘ, ਜਗਦੇਵ ਮਹਿਣਾ, ਹਰਪਿੰਦਰ ਢਿੱਲੋਂ, ਸੁਖਮੰਦਰ ਨਿਹਾਲ ਸਿੰਘ ਵਾਲਾ ਤੇ ਦੀਪਕ ਮਿੱਤਲ ਹਾਜ਼ਰ ਸਨ।

Also read other Education related news 

It is FREE vacancy service !!!


If you have any vacancy and want to show here so contact at : 7080000030 / 9815381970.
Posted 3 weeks ago

Needs Reporters ਪੱਤਰਕਾਰਾਂ ਦੀ ਜ਼ਰੂਰਤ ਹੈ . ਬਠਿੰਡਾ ,ਫਾਜ਼ਿਲਕਾ, ਅਬੋਹਰ ,ਜਲਾਲਾਬਾਦ , ਸੁਲਤਾਨਪੁਰ ਲੋਧੀ ,Interested may Mail Us at punjabencounternewstv@gmail.com

Read More

Full Time
Jalandhar City
Posted 1 month ago

Marketing executive Required for IT Firm

Read More

 

Leave a Reply

Your email address will not be published. Required fields are marked *

error: Content is protected !!