ਵਾਟਰ ਪਾਈਪ ਲੀਕੇਜ ਕਾਰਨ ਦੁਕਾਨਦਾਰ ਪਰੇਸ਼ਾਨ

ਟਾਂਡਾ (ਅੰਮ੍ਰਿਤ ਪਾਲ ਵਾਸਦੇਵ) 09/14/2020, ਬਲਾਕ ਟਾਡਾ ਅਧੀਨ ਆਉਂਦੇ ਅੱਡਾ ਚੌਲਾਗ ਵਿਖੇ ਸਥਿਤ ਜੋੜਾਂ ਰੋਡ ਸਥਿਤ ਦੁਕਾਨਦਾਰਾਂ ਲਈ ਵਾਟਰ ਸਪਲਾਈ ਮਹਿਕਮੇ ਵੱਲੋਂ ਪਾਈਆਂ ਪਾਈਪ ਲਾਈਨ ਲੀਕੇਜ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਲਾਡੀ ਕਾਰ ਮਕੈਨਿਕ ਤੇ ਇੰਦਾ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਸਾਹਮਣੇ ਵਾਟਰ ਮਹਿਕਮੇ ਵੱਲੋਂ ਡਬਲ ਪਾਈਪ ਲਾਈਨ ਪਾਈ ਗਈ ਸੀ ਤੇ ਪਿਛਲੇ 3-4 ਮਹੀਨਿਆਂ ਤੋਂ ਇਸ ਵਿੱਚੋਂ ਲੀਕੇਜ ਹੋ ਰਿਹੀ ਹੈ ਤੇ ਇਸ ਸਬੰਧੀ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਫੋਨ ਰਾਹੀਂ ਕਈ ਵਾਰ ਸੂਚਨਾ ਦਿੱਤੀ ਗਈ ਪਰ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਸਬੰਧਿਤ ਵਿਭਾਗ ਤੇ ਜੂੰ ਨਹੀਂ ਸਰਕੀ।

ਇਸ ਸਬੰਧੀ ਜੇ ਈ ਵਰੁਨ ਨਾਲ ਵੀ 20 ਕੁ ਦਿਨ ਪਹਿਲਾਂ ਫੋਨ ਤੇ ਗੱਲ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਸ ਇਲਾਕੇ ਦੇ ਮਿਸਤਰੀ ਨੂੰ ਸਮਾਨ ਲੈ ਕੇ ਦੇ ਦਿਤਾ ਹੈ। ਪਰ ਫਿਰ ਵੀ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਜਿਸ ਕਰਕੇ ਉਨ੍ਹਾਂ ਦਾ ਇਥੋਂ ਲੰਘਣਾ ਵੀ ਔਖਾ ਹੋਇਆ ਹੈ। ਸਮੂਹ ਦੁਕਾਨਦਾਰਾ ਨੇ ਪ੍ਰੈਸ ਰਾਹੀਂ ਪ੍ਰਸ਼ਾਸ਼ਨ ਤੋਂ ਜਲਦੀ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

error: Content is protected !!