ਬਹੁਜਨ ਸਮਾਜ ਪਾਰਟੀ ਹੱਲਕਾ ਚੱਬੇਵਾਲ ਦੀ ਅਹਿਮ ਮੀਟਿੰਗ ਹਲਕਾ ਪਰਧਾਨ ਪਲਵਿੰਦਰ ਮਾਨਾ ਦੀ ਅਗਵਾਈ ਹੇਠ ਹੋਈ।

ਹੁਸ਼ਿਆਰਪੁਰ (ਅੰਮ੍ਰਿਤਪਾਲ ਵਾਸਦੇਵ), 08/10/2020 ਮਿਸ਼ਨ 2022 ਦੀਆ ਤਿਆਰੀਆਂ ਦੇ ਤਹਿਤ ਮਿਤੀ 09/08/2020 ਨੂੰ ਬਹੁਜਨ ਸਮਾਜ ਪਾਰਟੀ ਹੱਲਕਾ ਚੱਬੇਵਾਲ ਦੀ ਇਕ ਅਹਿਮ ਮੀਟਿੰਗ ਹੱਲਕਾ ਪਰਧਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਦੀ ਅਗਵਾਈ ਕੀਤੀ ਗਈ।ਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਪੰਚ ਸੁਰਿੰਦਰ ਫੋਜ਼ੀ ਜੀ ਸੀਨੀਅਰ ਬੱਸਪਾ ਆਗੂ ( ਮੈਂਬਰ ਸਲਾਹ ਕਾਰ ਕੋਮੇਟੀ) ਇਸ ਮੀਟਿੰਗ ਚ ਜਿੱਥੇ ਪਿੰਡ ਬੜੀਆ ਕਲਾਂ ਤੇ ਬਾਹੋਵਾਲ ਬੂਥ ਕਮੇਟੀ ਦਾ ਗਠਨ ਕੀਤਾ ਗਿਆ ਉੱਥੇ ਨਾਲ ਦੀ ਨਾਲ ਸੇਕਟਰ ਬਾੜੀਆ ਕਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਅਤੇ ਇਸ ਮੀਟਿੰਗ ਦੌਰਾਨ ਬਲਵੰਤ ਸਹਿਜਾਲ ਜੀ ਨੂੰ ਹੱਲਕਾ ਸਕੱਤਰ ਅਤੇ ਰਵੀ ਸਿੰਘ ਬੰਬੇਲੀ ਜੀ ਨੂੰ ਸੇਕਟਰ ਪ੍ਰਧਾਨ ਬਾੜਿਆ ਕਲਾਂ ਨਿਯੁਕਤ ਕੀਤਾ ਗਿਆ ਅਤੇ ਪਾਰਟੀ ਹਾਈ ਕਮਾਂਡ ਦੀਆ ਨੀਤੀਆਂ ਤੋ ਵੀ ਨੌਜਵਾਨ ਵੱਰਗ ਨੂੰ ਜਾਣੂ ਕਰਵਾਇਆ ਗਿਆ। CAA, NRC, SC St act, ਤੁਗਲਕਾਬਾਦ , ਕਿਸਾਨਾਂ ਦੇ ਕਰਜੇ ਮਾਫੀ ਵਰਗੇ ਅਤਿ ਸੰਵੇਦਨਸ਼ੀਲ ਮੁੱਦਿਆਂ ਤੇ ਵਿਚਾਰ ਸਾਂਝੇ ਕੀਤੇ ਗਏ। ਇਸ ਮੀਟਿੰਗ ਵਿਚ ਜੱਟ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਨਾਲ ਵੀ ਵਿਚਾਰ ਸਾਂਝੇ ਕੀਤੇ ਗਏ ਤੇ ਉਨ੍ਹਾਂ ਨੂੰ ਵੀ ਪਾਰਟੀ ਦੀਆ ਨੀਤੀਆਂ ਤੌ ਜਾਣੂ ਕਰਵਾਇਆ।

ਜਿਕਰਯੋਗ ਹੈ ਕਿ ਇਸ ਮੀਟਿੰਗ ਚ ਬਾੜੀਆ ਸੈਕਟਰ ਦੇ ਹਰ ਪਿੰਡ ਚੋ ਜਿੰਮੇਵਾਰ ਆਗੂ ਸਾਥੀਆਂ ਸਮੇਤ ਹਾਜਰ ਹੋਏ। ਇਸ ਮੌਕੇ ਹਾਜਰ ਆਗੂ ਸਹਿਬਾਨਾਂ ਵਿੱਚ ਐਡਵੋਕੇਟ ਪਲਵਿੰਦਰ ਮਾਨਾ ਪ੍ਰਧਾਨ ਬੱਸਪਾ ਹੱਲਕਾ ਚੱਬੇਵਾਲ, ਸੀਨੀਅਰ ਬੱਸਪਾ ਆਗੂ ਸਰਪੰਚ ਸੁਰਿੰਦਰ ਫੌਜੀ ਜੀ, ਡਾਕਟਰ ਰਮੇਸ਼ ਜੀ ਬੱਸਪਾ ਨੇਤਾ, ਮਨਜੀਤ ਕੌਰ ਸੰਮਤੀ ਮੈਂਬਰ ਬਸਪਾ, ਬਲਵੰਤ ਜੀ ਹਲਕਾ ਸਕੱਤਰ, ਰਾਮ ਸਰੂਪ ਬਸਪਾ ਆਗੂ, ਪ੍ਰੇਮ ਸਿੰਘ ਖਾਲਸਾ ਜੀ, ਰਵੀ ਬੰਬੈਲੀ ਸੇਕਟਰ ਪ੍ਰਧਾਨ, ਅਮਰੀਕ ਬਾੜੀਆ ਖੁਰਦ, ਸਰਦਾਰ ਜਸਵਿੰਦਰ ਸਿੰਘ ਖਾਲਸਾ, ਤਰਲੋਚਨ ਸ਼ਰੀਰ, ਰਵਿੰਦਰ ਬੌਧ,ਰਜੇਸ਼ ਭੂੰਨੋ ਬਸਪਾ ਆਗੂ, ਮਨਦੀਪ ਬਾੜੀਆ,ਨਰੇਸ਼ ਕੁਮਾਰ, ਚਰਨਜੀਤ ਬਾਹੋਵਾਲ, ਤਰਸੇਮ ਲਾਲ, ਹਨੀ ਮਾਨਾ, ਰਾਮ ਸਰੂਪ ਬਿਲਾਸਪੁਰ, ਰਕੇਸ਼ ਕੁਮਾਰ, ਰੀਆ ਢਾਂਡਾ, ਰਿੰਕੀ ਬਿਲਾਸਪੁਰ, ਹੁਸਨ ਦੀਣ ਜੀ, ਕਰਨਜੀਤ ਸਿੰਘ ਉਰਫ ਸੋਨੂੰ, ਸੁਖਵਿੰਦਰ ਸਿੰਘ ਜੀ, ਅਨੀਕੇਤ, ਸਤਨਾਮ ਮੋਤੀਆ, ਬਾਬਾ ਵਰਿੰਦਰ ਸਿੰਘ ਜੀ, ਮਾਸਟਰ ਹਰਦੇਵ ਸਿੰਘ, ਲਖਵੀਰ ਸਿੰਘ ਪੰਚ, ਪੂਰਨ ਸਿੰਘ ਪੰਚ, ਸਮੇਤ ਭਾਰੀ ਗਿਣਤੀ ਚ ਨੌਜਵਾਨ ਹਾਜਰ ਸਨ।

Leave a Reply

Your email address will not be published. Required fields are marked *

error: Content is protected !!