ਦੋਆਬਾ ਮੀਡੀਆ ਪ੍ਰੈਸ ਕਲੱਬ ਦੀ ਹੋਈ ਸਰਬਸੰਮਤੀ ਨਾਲ ਚੋਣ:ਬਾਬਾ ਸੁਰਜੀਤ ਸਿੰਘ ਪਰਧਾਨ ਨਿਯੁਕਤ

ਟਾਂਡਾ ( ਅੰਮ੍ਰਿਤਪਾਲ ਵਾਸਦੇਵ), 08/10/2020 ਅੱਜ ਦੋਆਬਾ ਮੀਡੀਆ ਪ੍ਰੈੱਸ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਟਾਂਡਾ ਉੜਮੁੜ ਚੌਲਾਂਗ ਭੋਗਪੁਰ ਤੋਂ ਵੱਖ ਵੱਖ ਪੱਤਰਕਾਰਾਂ ਨੇ ਭਾਗ ਲਿਆ ਅਤੇ ਸਰਬਸੰਮਤੀ ਨਾਲ ਬਾਬਾ ਸੁਰਜੀਤ ਸਿੰਘ ਭੋਗਪੁਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਵੀ ਬਾਬਾ ਸੁਰਜੀਤ ਸਿੰਘ ਪ੍ਰਧਾਨ ਨੂੰ ਦਿੱਤੇ ਗਏ ਇਸ ਮੌਕੇ ਤੇ ਦੋਆਬਾ ਮੀਡੀਆ ਪ੍ਰੈੱਸ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਬਾਬਾ ਸੁਰਜੀਤ ਸਿੰਘ ਭੋਗਪੁਰ ਨੇ ਕਿਹਾ ਕਿ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਨਿੱਤ ਹੀ ਪੱਤਰਕਾਰਾਂ ਨਾਲ ਕੀਤੀ ਜਾਂਦੀ ਬਦਸਲੂਕੀ ਨੂੰ ਠੱਲ੍ਹ ਪਾਉਣ ਲਈ ਸਾਰੇ ਪੱਤਰਕਾਰਾਂ ਨੂੰ ਇੱਕੋ ਪਲੇਟਫ਼ਾਰਮ ਤੇ ਲਿਆਂਦਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਹੈ ਤਾਂ ਦੋਆਬਾ ਮੀਡੀਆ ਪ੍ਰੈੱਸ ਕਲੱਬ ਉਨ੍ਹਾਂ ਦੇ ਨਾਲ ਖੜ੍ਹੀ ਹੈ।ਇਸ ਮੌਕੇ ਤੇ ਪੱਤਰਕਾਰ ਅੰਮ੍ਰਿਤਪਾਲ ਵਾਸਦੇਵ ਤੇ ਹੋਏ ਹਮਲੇ ਦੀ ਸਾਰੇ ਪੱਤਰਕਾਰਾਂ ਨੇ ਨਿਖੇਧੀ ਕੀਤੀ ਤੇ ਪ੍ਰਸ਼ਾਸ਼ਨ ਪਾਸੋਂ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਜਨ ਅੱਗਰਵਾਲ,ਅਸ਼ੋਕ ਸਿੱਧੂ ਭੋਗਪੁਰ, ਦਲਜੀਤ ਸਿੰਘ, ਸੰਦੀਪ ਸਿੰਘ , ਅਮਨਦੀਪ ਹਨੀ , ਪਰਮਜੀਤ ਸਾਬੀ , ਬਲਵਿੰਦਰ ਬਿੱਲਾ ਪੱਤਰਕਾਰ ,ਸ਼ੇਰ ਸਿੰਘ ਮਿਆਣੀ , ਕਰਨ ਕੁਮਾਰ ਹਰਸੀ ਪਿੰਡ , ਸਚਿਨ ਟਾਂਡਾ,ਜਸਪਾਲ ਲੁਧਿਆਣਾ, ਮਨਜਿੰਦਰ ਸਿੰਘ, ਅਰਸ਼ਦੀਪ, ਨਿਊਜ ਅਡੀਟਰ ਚਰਨਜੀਤ ਸੋਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!