ਮਾਈਕਰੋ ਫਾਈਨੈਂਸ ਕੰਪਨੀਆਂ ਵੱਲੋਂ ਜਬਰੀ ਉਗਰਾਹੀ ਕਰਨ ਦਾ ਵਿਰੋਧ ।

ਭਾਰਤੀ ਕਮਿਊਨਿਸਟ ਪਾਰਟੀ ਦੇ ਵਫਦ ਵੱਲੋਂ ਐਸ ਡੀ ਐਮ ਨਕੋਦਰ ਨੂੰ ਦਿੱਤਾ ਮੰਗ ਪੱਤਰ ।

ਮਹਿਤਪੁਰ, ਨਕੋਦਰ (ਮਨਜਿੰਦਰ ਸਿੰਘ) ਮਾਈਕਰੋ ਫਾਈਨੈਂਸ ਕੰਪਨੀਆਂ ਵੱਲੋਂ ਜਬਰੀ ਉਗਰਾਹੀ ਕਰਨ ਦੇ ਵਿਰੋਧ ਵਿੱਚ ਲਗਾਤਾਰ ਪਿੰਡ ਪਿੰਡ ਮੀਟਿੰਗਾਂ ਕਰਕੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਵਫਦ ਵੱਲੋਂ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਦਿੱਤਾ ਗਿਆ ।ਇਸ ਵਫਦ ਦੀ ਅਗਵਾਈ ਕਰਦਿਆਂ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਆਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਸੁਨੀਲ ਕੁਮਾਰ ਤੇ ਸੰਦੀਪ ਅਰੋੜਾ ਨੇ ਕਿਹਾ ਕਿ ਸਬ ਡਵੀਜ਼ਨ ਨਕੋਦਰ ਵਿੱਚ ਪੈਂਦੇ ਬਹੁਤ ਸਾਰੇ ਪਿੰਡਾਂ ਵਿੱਚ ਔਰਤਾਂ ਨੇ ਕੁਝ ਨਿੱਜੀ ਫਾਈਨੈਂਸ ਕੰਪਨੀਆਂ ਕੋਲੋਂ  ਕਰਜਾ ਲੈ ਕੇ ਕੁੱਝ ਮਾੜੇ ਮੋਟੇ ਘਰਾਂ ਦਾ ਗੁਜ਼ਾਰਾ ਚਲਾਉਣ ਲਈ ਕੰਮ ਸ਼ੁਰੂ ਕੀਤੇ ਸਨ। ਅਤੇ ਸਮੇਂ ਸਿਰ ਕਿਸ਼ਤਾਂ ਵੀ ਮੋੜ ਰਹੀਆਂ ਸਨ ਪਰ ਕਰੋਨਾ ਦੀ ਮਹਾਂਮਾਰੀ ਅਤੇ ਅਚਾਨਕ ਹੋਈ ਤਾਲਾਬੰਦੀ ਕਾਰਨ ਕੰਮਕਾਰ ਬੰਦ ਹੋ ਗਏ।ਅਤੇ ਔਰਤਾਂ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਗਈਆ।

ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਦਸੰਬਰ ਤੱਕ ਜਬਰੀ ਉਗਰਾਹੀ ਤੇ ਰੋਕ ਲਾਉਣ ਦੇ ਬਿਆਨ ਦੇ ਰਹੀ ਹੈ। ਤੇ ਦੂਜੇ ਪਾਸੇ ਫਾਈਨੈਂਸ ਕੰਪਨੀਆਂ ਵੱਲੋਂ ਰੱਖੇ ਗਏ ਕਰਿੰਦਿਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਅਤੇ ਘਰਾਂ ਦਾ ਸਮਾਨ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਫਾਈਨੈਂਸ ਕੰਪਨੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਕੇ ਜਿਨ੍ਹਾਂ ਚਿਰ ਕਰੋਨਾ ਪੀਰਡ ਚੱਲ ਰਿਹਾ ਹੈ ਉਨ੍ਹਾਂ ਚਿਰ ਜਬਰੀ ਉਗਰਾਹੀ ਬੰਦ ਕੀਤੀ ਜਾਵੇ। ਨਹੀਂ ਤਾਂ ਮਜਬੂਰਨ ਭਾਰਤੀ ਕਮਿਊਨਿਸਟ ਪਾਰਟੀ ਪਿੰਡਾ ਵਿੱਚ ਔਰਤਾਂ ਨੂੰ ਲਾਮਬੰਦ ਕਰਕੇ ਫਾਈਨੈਂਸ ਕੰਪਨੀਆਂ ਦਾ ਮੂੰਹ ਤੋੜ ਜਵਾਬ ਦੇਵੇਗੀ।

Leave a Reply

Your email address will not be published. Required fields are marked *

error: Content is protected !!