ਸਰਕਾਰ ਵਲੋਂ ਦਿੱਤੀ ਖੁੱਲ੍ਹ ਨੂੰ ਕਰੋਨਾ ਦਾ ਅੰਤ ਨਾ ਸਮਝਣ ਲੋਕ – ਡਾ. ਥਿੰਦ ।

ਮਹਿਤਪੁਰ 14 ਸਤੰਬਰ (ਮਨਜਿੰਦਰ ਸਿੰਘ) ਹਰ ਰੋਜ਼ ਕਰੋਨਾ ਦੇ ਦੇਸ਼ ਭਰ ਦੇ ਵਿੱਚ ਲੱਖ ਦੇ ਕਰੀਬ ਨਵੇਂ ਕੇਸ ਅਤੇ ਪੰਜਾਬ ਦੇ ਵਿੱਚ ਦੋ ਹਜ਼ਾਰ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਅਤੇ ਪੰਜਾਹ ਤੋਂ ਵੱਧ ਮੋਤਾਂ ਕੋਵਿਡ-19 ਦੀ ਗੰਭੀਰਤਾ ਨੂੰ ਸਮਝਣ ਲਈ ਕਾਫੀ ਹਨ ਇਹ ਕਹਿਣਾ ਹੈ ਡਾ. ਅਮਰਜੀਤ ਸਿੰਘ ਥਿੰਦ ਐੱਮ. ਬੀ. ਬੀ. ਐੱਸ , ਐੱਮ. ਡੀ ਦੁਆਬਾ ਹਸਪਤਾਲ ਮਹਿਤਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਾ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਵੱਲੋਂ ਦਿੱਤੀ ਖੁੱਲ੍ਹ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ, ਜਿਸਦੇ ਕਾਰਨ ਲਗਾਤਾਰ ਕੋਵਿਡ -19 ਦਾ ਵੱਧਣਾ ਸਾਹਮਣੇ ਆ ਰਿਹਾ ਹੈ ਅਤੇ ਹਰ ਰੋਜ਼ ਹੋ ਰਹੀਆਂ ਮੌਤਾਂ ਜਿਨ੍ਹਾਂ ਵਿੱਚ ਕੇਵਲ ਬੁਜਰਗ ਹੀ ਨਹੀਂ ਸਗੋਂ ਨੋਜਵਾਨ ਵੀ ਹਨ ਜ਼ੋ ਬੇਹੱਦ ਹੀ ਦੁੱਖਦਾਇਕ ਹੈ।

ਡਾ. ਥਿੰਦ ਨੇ ਕਿਹਾ ਕਿ ਮਰੀਜ਼ਾਂ ਦੀ ਲਾਪਰਵਾਹੀ ਅਤੇ ਹਸਪਤਾਲ ਦੇਰੀ ਨਾਲ ਆਉਣਾ ਇਕ ਅਹਿਮ ਕਾਰਣ ਸਾਹਮਣੇ ਆ ਰਿਹਾ ਹੈ। ਸਮਾਜ ਨੂੰ ਕੋਵਿਡ-19 ਦੇ ਟੈਸਟ ਤੋਂ ਡਰਨਾ ਨਹੀਂ ਚਾਹੀਦਾ ਹੈ ਸਗੋਂ ਆਪਣਾ ਟੈਸਟ ਜਲਦ ਤੋਂ ਜਲਦ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਇਸ ਬੀਮਾਰੀ ਨੂੰ ਸ਼ੁਰੂਆਤ ਤੇ ਹੀ ਰੋਕਿਆ ਜਾ ਸਕੇ, ਘਰੋਂ ਬਾਹਰ ਨਿਕਲਦੇ ਸਮੇਂ ਸਾਨੂੰ ਮਾਸਕ ਪਾਉਣਾ ਚਾਹੀਦਾ ਹੈ ਅਤੇ ਭੀੜ ਵਾਲੀਆਂ ਜਗਾ ਤੇ ਸਾਨੂੰ ਜਾਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ, ਸਾਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਡਾ. ਥਿੰਦ   ਨੇ ਇਹ ਵੀ ਦੱਸਿਆ ਕਿ ਪੱਲਸ ਔਕਸੀਮੀਟਰ ਦੀ ਜ਼ਰੂਰਤ ਕੇਵਲ ਮਰੀਜ਼ਾਂ ਨੂੰ ਹੈ ਨਾ ਕਿ ਬਿਨਾਂ ਲੱਛਣਾਂ ਤੋਂ ਕਿਸੇ ਵਿਅਕਤੀ ਨੂੰ। ਡਾ. ਥਿੰਦ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਯਕੀਨਨ ਬਣਾਈ ਜਾਵੇ।

Leave a Reply

Your email address will not be published. Required fields are marked *

error: Content is protected !!