ਕਾਮਰੇਡ ਸੀਤਾ ਰਾਮ ਯੈਚੁਰੀ  ਤੇ ਝੂਠਾ ਪਰਚਾ ਕਰਨ ਦੀ ਸਖ਼ਤ ਸ਼ਬਦਾਂ ਚ ਨਿਖੇਧੀ।  ਸੁਰਿੰਦਰ ਖੀਵਾ 

ਮਹਿਤਪੁਰ 15 ਸਤੰਬਰ (ਮਨਜਿੰਦਰ ਸਿੰਘ) ਇੱਥੋਂ ਥੋੜ੍ਹੀ ਦੂਰ ਪਿੰਡ ਖੁਰਲਾਪੁਰ ਵਿਖੇ ਸੀਪੀਆਈ ਐੱਮ ਜੂਟ ਦੇ ਮੀਟਿੰਗ ਬਾਬਾ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਰਿੰਦਰ ਖੀਵਾ ਤੇ ਮੇਅਰ ਸਿੰਘ ਖੁਰਲਾਪੁਰ ਨੇ ਸਾਂਝੇ ਤੌਰ ਤੇ ਦੱਸਿਆ ।ਸੀਪੀਆਈ ਐੱਮ ਦੇ ਨੈਸ਼ਨਲ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ, ਜੋਗਿੰਦਰ ਯਾਦਵ , ਪ੍ਰੋਫੈਸਰ ਜੈਯਤੀ ਘੋਸ਼ ,ਫਰੈਸ਼ਰ ਅਪੂਰਵਾ ਨੰਦ ਆਦਿ ਤੇ  ਤੇ ਦਿੱਲੀ ਪੁਲਸ ਵੱਲੋਂ ਝੂਠਾ ਮੁੱਕਦਮਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ । ਉਪਰੋਤਕ ਆਗੂਆਂ ਨੇ ਕਿਹਾ ਕਿ ਦਿੱਲੀ ਪੁਲਸ ਕੇਂਦਰ ਦੇ ਇਸ਼ਾਰੇ ਤੇ ਅਜਿਹਾ ਕਰਕੇ ਭਾਰਤੀ ਸੰਵਿਧਾਨ ਦੀ ਵੀ ਉਲੰਘਣਾ ਕਰ ਰਹੀ ਹੈ ।

ਜਿਸ ਨੂੰ ਭਾਰਤ ਦੇ ਮਿਹਨਤ ਕਸ਼ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ।ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਤੇ ਕਿਸਾਨ ਵਿਰੋਧੀ ਆਰਡੀਨੈਂਸ ਲਿਆ ਕੇ ਭਾਰਤ ਅੰਦਰ ਕਿਸਾਨੀ ਦਾ ਭੋਗ ਭੋਗਣ ਤੇ ਤੁਲੀ ਹੋਈ ਹੈ ।ਬੇਰੁਜ਼ਗਾਰੀ ਆਪਣੇ ਚਰਮ ਸ਼ੀਮਾਂ ਛੂਹ ਰਹੀ ਹੈ ।ਭਾਰਤ ਅੰਦਰ ਭੁੱਖ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਲੋਕ ਡਾਊਨ ਦੌਰਾਨ ਤੇਜ਼ੀ ਨਾਲ ਵਧਿਆ ਹੈ । ਆਮ ਲੋਕ ਨਿਰਾਸ਼ ਤੇ ਹਤਾਸ਼ ਹੋ ਕੇ ਆਤਮ ਹੱਤਿਆਵਾਂ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਮੋਦੀ ਰਾਜ ਦੇ ਹਮਲੇ ਦਾ ਜਥੇਬੰਦਕ , ਹਿੰਮਤ ਨਾਲ ਭਾਰਤ ਦਾ ਮਜ਼ਦੂਰ ਕਿਸਾਨ ਜਵਾਬ ਦੇਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਸਮੇਤ ਭਾਰਤ ਦਾ ਮਜ਼ਦੂਰ ਕਿਸਾਨ ਇਸ ਹਮਲੇ ਦੇ ਖਿਲਾਫ ਖੜ੍ਹਾ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਮਜ਼ਦੂਰ ਕਿਸਾਨਾਂ ਦੀਆਂ ਲਗਾਤਾਰ ਮੀਟਿੰਗਾਂ ਕਰ ਕੇ ਇਸ ਪ੍ਰਤੀ ਰੋਹ ਨੂੰ ਹੋਰ ਤਕੜਾ ਕੀਤਾ ਜਾਵੇਗਾ । ਤਾਂ ਜੋ ਮਜ਼ਦੂਰ ਕਿਸਾਨ ਤੇ ਹੋ ਰਹੇ ਹਮਲੇ ਨੂੰ ਪਛਾੜਿਆ ਜਾ ਸਕੇ । ਇਸ ਮੀਟਿੰਗ ਵਿੱਚ ਨਰਿੰਦਰ ਖੁਰਲਾਪੁਰ ਮੇਹਰ ਸਿੰਘ ਖੁਰਲਾਪੁਰ ਬਾਬਾ ਬੇਅੰਤ ,ਗੁਰਚਰਨ ਖੁਰਲਾਪੁਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ ।

Leave a Reply

Your email address will not be published. Required fields are marked *

error: Content is protected !!