ਵੋਮੈਨ ਅਸੋਸਿਏਸ਼ਨ {ਰਜ਼ਿ} ਫਿਲੌਰ ਵਲੋਂ ਤੀਆਂ ਦਾ ਤਿਉਹਾਰ ਰਸਮੀ ਤੌਰ ਤੇ ਮਨਾਇਆ ਗਿਆ।

ਜਲੰਧਰ, (ਪ੍ਰਿਤਪਾਲ ਸਿੰਘ), 08/06/2020, ਵੋਮੈਨ ਅਸੋਸਿਏਸ਼ਨ {ਰਜ਼ਿ} ਫਿਲੌਰ ਵਲੋਂ ਤੀਆਂ ਦਾ ਤਿਉਹਾਰ ਰਸਮੀ ਤੌਰ ਤੇ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਦੇ ਘਰ ਮਨਾਇਆ ਗਿਆ। ਕਹਿੰਦੇ ਹਨ ਕਿ ਸਾਉਣ ਮਹੀਨਾ ਆਉਂਦੇ ਹੀ ਇਸ ਤਿਉਹਾਰ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਇਕ ਪੁਰਾਣੀ ਪਰੰਪਰਾ ਮੁਤਾਬਿਕ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕਰਦੀਆਂ ਹਨ ਤੇ ਕੁਆਰੀਆਂ ਆਪਣਾ ਮਨ ਭਾਉਂਦਾ ਵਰ ਪਾਉਣ ਲਈ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕਰਦੀਆਂ ਹਨ , ਏਸੇ ਹੀ ਪਰੰਪਰਾ ਨੂੰ ਅੱਗੇ ਤੋਰਦਿਆ ਐਸੋਸੀਏਸ਼ਨ ਦੀ ਸੈਕਟਰੀ ਸ਼੍ਰੀਮਤੀ ਰੀਨਾ ਟਾਂਗਰੀ ,ਸ਼੍ਰੀਮਤੀ ਸੁਨੀਤਾ ਸ਼ਰਮਾ ,ਸ਼੍ਰੀਮਤੀ ਸ਼ੁਸਮਾ ਗੁਪਤਾ ਖਜਾਨਚੀ , ਸ਼੍ਰੀਮਤੀ ਟੀਨੂੰ ਵਿਨਾਇਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅੱਜ ਇਸ ਤਿਓਹਾਰ ਦੀ ਰਸਮ ਹੀ ਅਦਾ ਕੀਤੀ ਗਈ ਹੈ ਪਰ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸੰਸਥਾ ਵੱਲੋਂ ਰੁੱਖਾਂ ਨੂੰ ਲਗਾਉਣ ਦਾ ਸੰਕਲਪ ਲਿਆ ਗਿਆ ।

Leave a Reply

Your email address will not be published. Required fields are marked *

error: Content is protected !!