ਲਾਇਨਜ ਕਲੱਬ ਨੇ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ  

ਕਪੂਰਥਲਾ, 9 ਅਗਸਤ (ਕੌੜਾ)- ਲਾਇਨਜ ਕਲੱਬ ਸੁਲਤਾਨਪੁਰ ਲੋਧੀ ਵਲੋ ਪ੍ਰਧਾਨ ਲਾਇਨ ਮਨਦੀਪ ਸਿੰਘ ਤੇ ਸੈਕਟਰੀ ਲਾਇਨ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਟਰੀ ਸਕੂਲ ਡੇਰਾ ਸੈਦਾ ਵਿਖੇ ਵਾਤਾਵਰਣ ਦਿਹਾੜਾ ਮਨਾਇਆ ਗਿਆ । ਇਸ ਸਮੇਂ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋ ਸਕੂਲ ਦੀ ਗਰਾਉਂਡ ਵਿੱਚ ਵੱਖ ਵੱਖ ਪ੍ਰਕਾਰ ਦੇ ਛਾਂਦਾਰ ਤੇ ਫਲਾਂ ਵਾਲੇ ਸਦਾ ਬਹਾਰ ਬੂਟੇ ਲਗਾਏ ਗਏ ।
ਪਿੰਡ ਦੇ ਸਰਪੰਚ ਗੁਰਮੇਜ ਸਿੰਘ ਰਾਜੂ ਢਿੱਲੋਂ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲਾਇਨਜ ਕਲੱਬ ਸੁਲਤਾਨਪੁਰ ਲੋਧੀ ਵਲੋਂ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਰੁੱਖਾਂ ਦੀ ਸੰਭਾਲ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਇਸ ਸਮੇ ਕਲੱਬ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਚਾਲੂ ਮਾਲੀ ਸਾਲ ਦੌਰਾਨ ਮਨੁੱਖਤਾ ਦੀ ਸੇਵਾ ਤੇ ਵਾਤਾਵਰਣ ਦੀ ਸੰਭਾਲ ਲਈ ਵੱਧ ਚੜ੍ਹ ਕੇ ਸੇਵਾ ਪ੍ਰੋਜੈਕਟ ਕੀਤੇ ਜਾਣਗੇ ।
ਇਸ ਸਮੇ ਉਨ੍ਹਾਂ ਨਾਲ ਲਾਇਨ ਮਨਜਿੰਦਰ ਸਿੰਘ ਸਕੱਤਰ ,ਲਾਇਨ  ਲਖਵਿੰਦਰ ਸਿੰਘ ਜੰਮੂ ਖਜਾਨਚੀ , ਲਾਇਨ ਬਲਜਿੰਦਰ ਸਿੰਘ ਨੰਡਾ ,ਲਾਇਨ ਸੁਖਨਿੰਦਰ ਸਿੰਘ ਮੋਮੀ ਪੀ ਆਰ ਓ ,ਲਾਇਨ ਨਰਿੰਦਰ ਸਿੰਘ ਢਿੱਲੋਂ , ਰਿਜਨ ਚੇਅਰਮੈਨ ਲਾਇਨ ਲਖਵਿੰਦਰ ਸਿੰਘ ਚੰਦੀ ,ਲਾਇਨ ਬਲਜਿੰਦਰ ਸਿੰਘ ਡੌਲਾ , ਲਾਇਨ ਕਸ਼ਮੀਰ ਸਿੰਘ , ਲਾਇਨ ਲਖਵਿੰਦਰ ਸਿੰਘ ਗਾਜੀਪੁਰ ਸਾਬਕਾ ਪ੍ਰਧਾਨ , ਲਾਇਨ ਗੁਰਪ੍ਰੀਤ ਸਿੰਘ , ਲਾਇਨ ਜਸਵਿੰਦਰ ਸਿੰਘ , ਸਕੂਲ ਮੁਖੀ ਦਲਜੀਤ ਸਿੰਘ , ਮਾਸਟਰ ਵਿਸ਼ਵ ਦੀਪਕ ਕਾਲੀਆ , ਮਾਸਟਰ ਰਾਜੇਸ਼ , ਮਾਸਟਰ ਵਰਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

error: Content is protected !!