ਨਸ਼ਾਖੋਰੀ ਖਿਲਾਫ ਪਿੰਡ ਪਿੰਡ ਅਵਾਜ ਬੁਲੰਦ ਕਰਨ ਦੀ ਮਹਿੰਮ ਦਾ ਹੋਇਆ ਆਗਾਜ਼ ਸ਼ਰਾਬ ਮਾਫੀਏ’ ਦੇ ਪੈਰ ਹੋਰ ਅੱਗੇ ਪਸਰਨ ਤੋਂ ਪਹਿਲਾਂ ਕੱਟੇ ਜਾਣ-ਅਟਵਾਲ

ਹੁਸੈਨਪੁਰ , 10 ਅਗਸਤ (ਕੌੜਾ)-ਪੰਜਾਬ ਦੇ ਤਿੰਨ ਜਿਲਿਆਂ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ 100 ਤੋ ਂਵੱਧ ਹੋਈਆਂ ਦਰਦਨਾਕ ਮੌਤਾਂ ਦੇ ਦੁਖਾਂਤ ਤੋਂ ਸਬਕ ਲੈਣਾ ਚਾਹੀਦਾਹੈ।ਸੂਬੇ ਦੀ ਕਨੂੰਨ ਵਿਵਸਥਾ ਨੂੰ ਬਿਨਾਂ ਕਿਸੇ ਦੇਰੀ ਸ਼ਰਾਬ ਮਾਫੀਏ’ ਦੇ ਪੈਰ ਹੋਰ ਅੱਗੇ ਪਸਰਨ ਤੋਂ ਪਹਿਲਾਂ ਕੱਟ ਦੇਣੇ ਚਹੀਦੇ ਹਨ।ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਪਿੰਡ ਭੁਲਾਣਾ ਦੇ ਸਵੈ-ਸਹਾਈ ਗਰੁੱਪ ਦੀਆਂ ਔਰਤਾਂ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਹੇ।ਉਨਾਂ ਕਿਹਾ ਕਿ ਇਸ ਦੁਖਾਂਤ ਨੂੰ ਧਿਆਨ’ਚ ਰੱਖਦਿਆਂ ਹਰ ਵਿਆਕਤੀ ਨੂੰ  ਨੀਂਦ ਵਿੱਚੋਂ ਜਗਾ ਕੇ ਨਸ਼ਾ- ਖੋਰੀ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਅੋਗੋਂ ਐਸੀ ਘਟਨਾ ਨਾ ਵਾਪਰੇ।ਉਨਾਂ ਹੋਰ  ਅੱਗੇ ਕਿਹਾ ਕਿ ਹਾਲ ਵਿੱਚ ਹੀ ਵਾਪਰੇ ਦਰਦਨਾਕ ਹਾਦਸੇ ਦੌਰਾਨ ਜੋ ਘਾਟਾ ਪਿਆ ਹੈ ।
ਉਸਦੀ ਭਰਪਾਈ ਕਿਸੇ ਸੂਰਤ ਵਿੱਚ ਨਹੀਂ ਹੋ ਸਕਦੀ।ਇਸਮੌਕੇ ‘ਤੇ ਸੰਸਥਾ ਦੇ ਸਰਗਰਮ ਕਾਰਜ ਕਰਤਾ ਜਸਵੀਰ ਸ਼ਾਲਾਪੁਰੀ ਨੇ ਕਿਹਾ ਕਿ ਨਸ਼ਾ-ਖੋਰੀ ਨੇ ਦੇ ਸਾਡੀ ਕਮਰ ਤੋੜ ਕੇ ਰੱਖ ਦਿੱਤੀ ਹੈ ।ਦੇਸ਼ ਦੀ ਰੀੜ ਦੀ ਹੱਡੀ ਵਜੋਂ ਜਾਣੀ ਜਾਂਦੀ ਨੌਜਵਾਨੀ ਤਬਾਹ ਕਰਕੇ ਰੱਖ ਦਿੱਤੀਹੈ।ਦਿਸ਼ਾ ਨਾ ਮਿਲਣ ਕਰਕੇ ਬੱਚੇ ਬਾਹਰਲੇ ਦੇਸ਼ਾਂ ਵੱਲ ਭੱਜ ਰਹੇ ਹਨ।ਅਜਿਹੀ ਸਥਿਤੀ ਵਿੱਚ ਸਵੈ-ਸਹਾਈ ਗੁਰੱਪ ਅਜਿਹਾ ਮਾਧਿਅਮ ਹੈ ਜੋ ਪਿੰਡਾਂ ਦੀ ਕਾਇਆ ਕਲਪ ਕਰ ਸਕਦੇ ਹਨ ਅਤੇ ਨਸ਼ਾ-ਖੋਰੀ ਵਰਗੀ ਅਲਾਮਤ ਨੂੰ ਜੜੋਂ ਪੁੱਟ ਸਕਦੇਹਨ।
ਯਾਦ ਹਰੇ ਕਿ ਬੈਪਟਿਸਟ ਚੈਰੀਟੇਬਲ ਸੁਸਾਇਟੀ ਪੇਂਡੂ ਗਰੀਬ ਔਰਤਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਅਤੇ ਨਸ਼ਾ-ਖੋਰੀ ਖਿਲਾਫ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ।ਪੈਗਾਮ ਸਵੈ-ਸਹਾਈ ਗਰੁੱਪ ਪੈਗਾਮ ਦੀ ਪ੍ਰਧਾਨ ਮਾਗਰੇਟ ਨੇ ਕਿਹਾ ਕਿ ਸੰਸਥਾ ਵਲੋਂ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣਗੇ।ਇਸ ਮੌਕੇ ਬਲਜਿੰਦਰ ਕੌਰ ਸਮਾਜ ਸੇਵਕਾ, ਇੰਦਰਜੀਤ ਕੌਰ,ਪਰਮਜੀਤ ਸਿੰਘ,ਜਸਵਿੰਦਰ ਸਿੰਘ ਸੋਨੂੰ,ਸੈਮੂਏਲ,ਗੁਰਜੰਟ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!