ਅਮਨਪ੍ਰੀਤ ਸਿੰਘ ਦੇ ਅਚਾਨਕ ਹੋਏ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਕਪੂਰਥਲਾ , 7 ਅਗਸਤ (ਕੌੜਾ)-  ਅਧਿਆਪਕ ਦਲ ਪੰਜਾਬ ਦੀ ਯੂਮ ਐਪ ਰਾਹੀ  ਸ: ਤੇਜਿੰਦਰ ਸਿੰਘ ਸੰਘਰੇੜੀ , ਸ: ਗੁਰਜੰਟ ਸਿੰਘ ਵਾਲੀਆ ਸੂਬਾ  ਪ੍ਰਧਾਨ, ਸੁਖਦਿਆਲ ਸਿੰਘ ਝੰਡ ਉੱਪ ਸਕੱਤਰ ਜਰਨਲ ਪੰਜਾਬ,  ਸ਼੍ਰੀ ਰਕੇਸ਼ ਭਾਸਕਰ ਸੀ.ਮੀਤ ਪ੍ਰਧਾਨ  ਦੀ ਪ੍ਰਧਾਨਗੀ ਹੇਠ ਇੱਕ ਸ਼ੋਕ ਸਭਾ ਕੀਤੀ ਗਈ।ਜਿਸ ਵਿੱਚ ਅਧਿਆਪਕ ਦਲ ਪੰਜਾਬ  ਦੇ  ਸੂਬਾਈ ਆਗੂ ਮਾਸਟਰ ਕਰਨੈਲ ਸਿੰਘ ਤੇਜਾ ਵਾਸੀ ਜਿਲ੍ਹਾ ਪਟਿਆਲਾ ਦੇ ਹੋਣਹਾਰ ਬੇਟੇ  ਅਮਨਪ੍ਰੀਤ ਸਿੰਘ ਈ.ਟੀ.ਟੀ ਅਧਿਆਪਕ ੩੨ ਸਾਲ ਦੇ  ਅਚਾਨਕ ਹੋਏ ਦਿਹਾਂਤ ਤੇ ੨ ਮਿੰਟ ਦਾ ਮੋਨ ਰੱਖ ਕੇ ਦੁੱਖ ਦਾ ਇਜਹਾਰ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਦਰਸ਼ਨ ਸਿੰਘ, ਸ਼੍ਰੀ ਰਵਿੰਦਰ ਗਿੱਲ ਮੋਹਾਲੀ, ਸ: ਅਜੀਤ ਸਿੰਘ ਝੰਡੂਕੇ ਬਠਿੰਡਾ, ਸ: ਗੁਰਜੀਤ ਸਿੰਘ ਲਾਲਿਆਂਵਾਲੀ ਮਾਨਸਾ, ਸ਼੍ਰੀ ਮੁਕੇਸ਼ ਕੁਮਾਰ ਰੋਪੜ, ਸ਼੍ਰੀ ਊਕਾਰ ਸਿੰਘ ਸੂਸ ਹੁਸ਼ਿਆਰਪੁਰ, ਸ: ਈਸ਼ਰ ਸਿੰਘ ਮੰਝਪੁਰ, ਸ਼੍ਰੀ ਨਰਿੰਦਰ ਸਹਿਣਾ ਬਰਨਾਲਾ, ਸ: ਜਗਤਾਰ ਸਿੰਘ ਟਿਵਾਣਾ ਪਟਿਆਲਾ, ਸ਼੍ਰੀ ਨਵਦੀਪ ਸਮਾਣਾ, ਸ: ਪਿਸ਼ੋਰਾ ਸਿੰਘ ਨਾਭਾ, ਸ਼: ਭੁਪਿੰਦਰ ਸਿੰਘ ਨਾਗਰਾ ਚੰਡੀਗੜ, ਸ: ਹਰਿੰਦਰਜੀਤ ਸਿੰਘ ਬਾਬਾ ਅੰਮ੍ਰਿਤਸਰ, ਸ਼੍ਰੀ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ , ਸ: ਗੁਰਮੁੱਖ ਸਿੰਘ ਬਾਬਾ. ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,ਗੁਰਬਚਨ ਸਿੰਘ ਮੋਹਾਲੀ ,ਸ: ਅਮਰਿੰਦਰ ਸਿੰਘ ਪਟਿਆਲਾ, ਸ: ਅਮਰੀਕ ਸਿੰਘ ਹੱਥਣ, ਸ: ਜਸਵਿੰਦਰ ਸਿੰਘ ਭੁੱਲਰਹੇੜੀ ਨੇ ਮਾਸਟਰ ਕਰਨੈਲ ਸਿੰਘ ਤੇਜਾ ਦੇ ਬੇਟੇ ਅਮਨਪ੍ਰੀਤ ਸਿੰਘ        ਦੀ ਬੇਵਕਤੀ ਮੋਤ ਤੇ ਡੂੰਘੇ ਦੂੱਖ ਦਾ ਇਜਹਾਰ ਕੀਤਾ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

Leave a Reply

Your email address will not be published. Required fields are marked *

error: Content is protected !!