ਝੋਨੇ ਦੀ ਨਵੀ ਕਿਸਮ ਦੇ ਬੀਜ  ਨੇ ਕਿਸਾਨਾਂ ਦਾ ਦੇ ਝੋਨੇ ਦਾ ਕੀਤਾ ਨੁਕਸਾਨ   ਪ੍ਰਵੇਜ ਨਗਰ ਦੇ ਕਿਸਾਨਾਂ  ਨੇ ਦੁਕਾਨਦਾਰ ਅਤੇ ਡੀਲਰਾਂ ਤੇ ਬੀਜ  ਸਹੀ ਨਾ ਹੋਣ ਤੇ ਲਾਏ ਦੋਸ਼  

ਹੁਸੈਨਪੁਰ , 10 ਸਤੰਬਰ (ਕੌੜਾ)-ਝੋਨੇ ਦੀ ਬਿਜਾਈ ਦੇ ਸਮੇਂ ਨਕਲੀ ਬੀਜ ਦਾ ਮਾਮਲਾ  ਉਛਾਲਿਆ ਜਾ ਰਿਹਾ ਹੈ ਅਤੇ ਨਕਲੀ ਬੀਜ ਦਾ ਪ੍ਰਭਾਵ ਹੁਣ ਵੀ ਨਜ਼ਰ ਆ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਪ੍ਰਵੇਜ਼ ਨਗਰ ਦੇ ਕਿਸਾਨ ਸਤਬੀਰ ਸਿੰਘ ਜੋ ਤੇ ਨੇਕਡ ਦੀ ਖੇਤੀ ਕਰਦੇ ਹਨ ਅਤੇ ਇਸੇ ਪਿੰਡ ਦੇ ਹੀ ਪਰਗਨ ਸਿੰਘ ਜੋ ਪੰਜ ਏਕੜ ਦੀ ਖੇਤੀ ਕਰਦੇ ਹਨ ਦੋਨਾਂ ਨੇ ਲੋਕਾਂ ਦੇ ਚੱਲਦੇ ਇਸ ਵਾਰ ਦੁਕਾਨਦਾਰਾਂ ਦੇ ਕਹਿਣ ਤੇ  ਕਵੇਰੀ ਚਾਰ ਸੌ ਠਾਠ ਕਿਸਮ ਦੀ ਬਿਜਾਈ ਕੀਤੀ ਸੀ ਅਤੇ ਪਿੰਡ ਪ੍ਰਵੇਜ਼ ਨਗਰ ਦੇ ਕਈ ਕਿਸਾਨਾਂ ਨੇ ਦੁਕਾਨਦਾਰ ਦੇ ਕਹਿਣ ਤੇ  ਕਵੇਰੀ 468 ਦੀ ਬਿਜਾਈ ਕੀਤੀ ਅਤੇ ਕਿਸਾਨਾਂ ਦੀ ਲੱਗਭਗ ਪੂਰੀ ਦੀ ਪੂਰੀ ਫਸਲ ਹੀ ਖਰਾਬ ਹੋ ਗਈ ਹੈ
ਪਰਗਣ ਸਿੰਘ ਦੇ ਕਹਿਣ ਦੇ ਮੁਤਾਬਕ ਉਹ ਪੰਜ ਏਕੜ ਦੀ ਖੇਤੀ ਕਰਦਾ ਹੈ ਅਤੇ ਉਸ ਦੇ ਕੋਲ ਇਕ ਦੁਕਾਨਦਾਰ ਨੇ ਬੀਜ ਲਿਆ ਕੇ ਤਿੰਨ ਏਕੜ ਵਿੱਚ  ਉਸ ਨੂੰ ਕਾਵੇਰੀ ਚਾਰ ਸੌ ਠਾਠ ਕਿਸਮ ਦੀ ਬਿਜਾਈ ਕੀਤੀ ਸੀ ਅਤੇ ਹੁਣ ਜਿਸ ਦੇ ਚੱਲਦੇ ਪੰਜਾਹ ਹਜ਼ਾਰ ਦਾ ਪ੍ਰਤੀ ਏਕੜ ਨਿਕਲਣ ਵਾਲਾ ਝੋਨਾ  ਹੁਣ ਸਿਰਫ ਦਸ ਹਜ਼ਾਰ ਦਾ ਹੀ ਰਹਿ ਗਿਆ ਹੈ  ਜਿਸ ਨਾਲ ਖਰਚ ਵੀ ਪੂਰਾ ਨਹੀਂ ਹੁੰਦਾ ਉੱਥੇ ਪਰਗਨ ਸਿੰਘ ਕਵੇਰੀ ਚਾਰ ਸੌ ਠਾਟ ਬੀਜ ਅਤੇ ਹੁਣ ਫਸਲ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਹੈ    ਕਿਸਾਨ ਬਹੁਤ ਹੀ ਪ੍ਰੇਸ਼ਾਨ ਹੈ ਅਤੇ ਇਸ ਦੇ ਪ੍ਰਕਾਰ ਹੀ ਕੁਲਵੀਰ ਸਿੰਘ ਨੇ ਵੀ ਪੰਜ ਏਕੜ ਵਿੱਚ ਇਹ ਕਿਸਮ ਕਿਸੇ ਹੋਰ ਦੁਕਾਨਦਾਰ ਤੋਂ ਲੈ ਕੇ ਬਿਜਾਈ ਕੀਤੀ ਸੀ  ਅਤੇ ਉਸ ਦੀ ਫਸਲ ਦੇ ਹਾਲਾਤ ਵੀ ਇਸੇ ਤਰ੍ਹਾਂ ਹੀ ਹਨ  ਕਿਸਾਨਾਂ ਨੇ ਮਿਲ ਕੇ ਕਪੂਰਥਲਾ ਦੇ ਏਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਹੈ ਅਤੇ ਉਨ੍ਹਾਂ  ਵਿਸ਼ਵਾਸ ਦਿਲਾਇਆ ਹੈ ਕਿ ਦੁਕਾਨਦਾਰ ਅਤੇ ਡੀਲਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *

error: Content is protected !!