ਈ.ਟੀ.ਯੂ ਵਲੋਂ ਅਧਿਆਪਕਾਂ ਦੇ ਮੋਬਾਇਲ ਭੱਤੇ ‘ਚ ਕਟੌਤੀ ਕਰਨ ਦੇ ਫੈਸਲੇ ਦੀ ਨਿੰਦਾ

ਮੋਗਾ, 11 ਅਗਸਤ ( ਪਰਵੀਨ ਸ਼ਰਮਾ)- ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਸੁਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਕੋਰੋਨਾ ਮਹਾਮਾਰੀ ਦੌਰਾਨ ਵਿਿਦਆਰਥੀਆਂ ਨੂੰ ਸਾਰਾ ਸਕੂਲ ਦਾ ਕੰਮ ਅਧਿਆਪਕਾਂ ਨੇ ਮੋਬਾਇਲ ਫੋਨ ਦੇ ਮਾਧਿਅਮ ਰਾਹੀ ਕਰਵਾਇਆ ਗਿਆ।ਪੰ੍ਰਤੂ ਫਿਰ ਵੀ ਪੰਜਾਬ ਸਰਕਾਰ ਨੇ ਅਧਿਆਪਕਾਂ ਦੇ ਮੋਬਾਇਲ ਭੱਤੇ ਵਿਚ ਕਟੌਤੀ ਕੀਤੀ, ਜੋਕਿ ਸਰਕਾਰ ਦਾ ਗੱਲਤ ਫੈਸਲਾ ਹੈ।ਯੂਨੀਅਨ ਦੇ ਮੈਂਬਰਾਂ ਨੇ ਆਖਿਆ ਕਿ ਸਰਕਾਰ ਵਲੋਂ ਅਧਿਆਪਕਾਂ ਦਾ ਹੌਂਸਲਾ ਤਾਂ ਕਿ ਵਧਾਉਣਾ ਹੈ, ਸਰਕਾਰ ਵਲੋਂ ਆਏ ਦਿਨ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਯੂਨੀਅਨ ਸਰਕਾਰ ਵਲੋਂ ਮੋਬਾਇਲ ਭੱਤੇ ਦੇ ਕਟੌਤੀ ਵਾਲੇ ਫੈਸਲੇ ਦੀ ਕੜੇ ਸ਼ਬਦਾ ਵਿਚ ਨਿੰਦਾ ਕਰਦੀ ਹੈ।ਆਗੂਆਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਯੂਨੀਅਨ ਨੂੰ ਮਜ਼ਬੂਰਨ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ।ਇਸ ਮੌਕੇ ਸੋਹਣ ਸਿੰਘ, ਦਿਲਬਾਗ ਸਿੰਘ, ਬਲਕਰਨ ਸਿੰਘ, ਸੁਰਜੀਤ ਸਿੰਘ, ਰਿਆਜ ਮੁਹੰਮਦ, ਗੁਰਮੁਖ ਸਿੰਘ, ਲਖਵੀਰ ਸਿੰਘ, ਸਤੀਸ਼ ਕੁਮਾਰ, ਜਸਵੀਰ ਸਿੰਗ, ਅਵਤਾਰ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!