ਨਸ਼ੇੜੀ ਸਮਾਜ ਦਾ ਕੋੜ ਪ੍ਰੰਤੂ ਉਨਾ ਦਾ ਨਸ਼ਾ ਛੁੜਾੳਣਾ ਸਾਡਾ ਫਰਜ਼ ! ਸਰਬਜੀਤ ਕੌਰ ਸਾਬਕਾ ਕੋਸਲਰ

ਸਾਬਕਾ ਕੋਸਲਰ ਸਰਬਜੀਤ ਕੌਰ ਦੇ ਘਰ ਹੋਈ ਮੋਹਤਵਰਾ ਦੀ ਮੀਟਿੰਗ

ਫਗਵਾੜਾ (ਰਵਿੰਦਰ ਵਰਮਾ), 28 ਜੂਨ, ਕਰੋਨਾ ਰੂਪੀ ਸੱਪ ਦੀ ਸਿਰੀ ਮਰੋੜ ਕੇ ਲੋਕਾ ਦੀ ਜਾਨ ਬਚਾਉਣ ਦੇ ਮਕਸਦ ਸਦਕਾ ਲਗੀ ਪੰਜਾਬ ਸਰਕਾਰ ਵਲੋਂ ਕਰੋਨਾ ਖ਼ਿਲਾਫ਼ ਮਿਸਨ ਫਤਿਹ ਦੇ ਨਾਲ ਨਾਲ ਨਸ਼ਿਆਂ ਵਿਰੁੱਧ ਵੀ ਮੋਰਚਾ ਖੋਲ ਦਿੱਤਾ ਹੈ। ਕਰੋਨਾ ਕਾਲ ਤੋਂ ਪਹਿਲਾਂ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਡੈਪੂ ਸਕੀਮ ਜੋਰ ਸੋਰ ਨਾਲ ਚਲਾਈ ਗਈ ਸੀ।

ਉਸੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਸਾਬਕਾ ਕੋਸਲਰ ਸਰਬਜੀਤ ਕੌਰ ਦੇ ਘਰ ਵਾਰਡ ਨਾਲ ਸੰਬੰਧਿਤ ਮੋਹਤਵਾਰ ਸਜਨਾ ਦੀ ਮੀਟਿੰਗ ਆਯੋਜਿਤ ਕੀਤਾ ਗਈ, ਜਿਸ ਵਿੱਚ ਏ.ਐਸ.ਆਈ ਜਰਨੈਲ ਸਿੰਘ ਅਤੇ ਏ.ਐਸ.ਆਈ ਅਸ਼ੋਕ ਕੁਮਾਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ਾ ਕਰਦਾ ਹੈ ਜਾ ਜਾਣਕਰ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ।

ਸਾਬਕਾ ਕੋਸਲਰ ਸਰਬਜੀਤ ਕੌਰ ਨੇ ਵਿਚਾਰ ਰੱਖੇ ਕਿ ਨਸ਼ੇੜੀ ਸਮਾਜ ਦਾ ਕੋਹੜ ਹਨ ਪ੍ਰੰਤੂ ਉਨ੍ਹਾਂ ਦਾ ਇਲਾਜ ਕਰਵਾਉਣਾ ਸਾਡਾ ਪਰਿਵਾਰਿਕ ਅਤੇ ਸਮਾਜਿਕ ਫ਼ਰਜ਼ ਹੈ। ਸਮਾਜ ਸੇਵਿਕਾ ਵਿਜੇ ਰਾਣੀ ਕੋਛੜ ਨੇ ਕਿਹਾ ਕਿ ਨਸ਼ੇੜੀ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਕੇ ਇਸ ਦਲਦਲ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ।

ਇਸ ਮੌਕੇ ਪ੍ਰਭਾਤਦੀਪ ਪੂਰੀ , ਅਜੇ ਕੁਮਾਰ ਕੋਛੜ , ਲੈਕਚਰਾਰ ਹਰਜਿੰਦਰ ਗੋਗਨਾ, ਪ੍ਰਦੀਪ ਕੁਮਾਰ, ਸੰਦੀਪ ਖੰਨਾ, ਹਰਭਜਨ ਸਿੰਘ ਧਾਲੀਵਾਲ, ਅਵਤਾਰ ਸਿੰਘ ਤਾਰੀ, ਗੁਰਮਤਿ ਸਿੰਘ ਰੱਤੂ, ਜਸਵਿੰਦਰ ਸਿੰਘ ਭਗਤਪੁਰਾ, ਪ੍ਰਮਜੀਤ ਸਿੰਘ ਪੰਮਾ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ ਮੋਜੂਦ ਸਨ।

Also read other Doaba news



 

It is FREE vacancy service !!!


If you have any vacancy and want to show here so contact at : 7080000030 / 9815381970.
Posted 3 weeks ago

Needs Reporters ਪੱਤਰਕਾਰਾਂ ਦੀ ਜ਼ਰੂਰਤ ਹੈ . ਬਠਿੰਡਾ ,ਫਾਜ਼ਿਲਕਾ, ਅਬੋਹਰ ,ਜਲਾਲਾਬਾਦ , ਸੁਲਤਾਨਪੁਰ ਲੋਧੀ ,Interested may Mail Us at punjabencounternewstv@gmail.com

Read More

Full Time
Jalandhar City
Posted 1 month ago

Marketing executive Required for IT Firm

Read More

 

Leave a Reply

Your email address will not be published. Required fields are marked *

error: Content is protected !!