ਨੇਸ਼ਨਵਾਇਡ ਯੂਥ ਐਸੋਸੀਅਸ਼ਨ (NYA) ਵਲੋਂ ਵਿਦੇਸ਼ਾ ਵਿੱਚ ਬਿਨਾ ਦਸਤਾਵੇਜ਼ਾਂ ਤੋਂ ਰਹਿ ਰਹੇ ਪੰਜਾਬੀਆਂ ਉਪੱਰ ਚਰਚਾ ਕੀਤੀ ਗਈ।

ਨਕੋਦਰ, (ਰਵਿੰਦਰ ਵਰਮਾ) 29 ਜੂਨ, ਨੇਸ਼ਨਵਾਇਡ ਯੂਥ ਐਸੋਸੀਅਸ਼ਨ (NYA) ਵਲੋਂ ਬੀਤੇ ਦਿਨੀ ਟ੍ਰਿਨਟੀ ਇੰਸਟੀਟਿਊਟ ਆਫ ਮੈਨਜਮੈਂਟ ਦੇ ਸਹਿਯੋਗ ਨਾਲ ਪੁਰਾਣੇ ਮੈਂਬਰਾਂ ਦੀ ਮੀਟਿੰਗ ਅਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ|

ਮੀਟਿੰਗ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾ ਵਿੱਚ ਬਿਨਾ ਦਸਤਾਵੇਜ਼ਾਂ ਤੋਂ ਰਹਿ ਰਹੇ ਪੰਜਾਬੀਆਂ ਉਪੱਰ ਚਰਚਾ ਕੀਤੀ ਗਈ | ਕੰਮ ਦੀ ਭਾਲ ਵਿੱਚ ਅਤੇ ਜਾਅਲੀ ਏਜੰਟਾਂ ਦੀ ਗਲਤ ਕਾਰਗੁਜ਼ਾਰੀ ਕਾਰਨ ਅਲੱਗ ਅਲੱਗ ਦੇਸ਼ਾਂ ਵਿੱਚ ਫਸੇ ਹੋਏ ਪੰਜਾਬੀਆ ਦੀ ਇਸ ਸਮੇਂ ਬਹੁਤ ਬੁਰੀ ਹਾਲਤ ਹੈ। ਉਨ੍ਹਾਂ ਕੋਲ ਨਾਂ ਤਾਂ ਇਸ ਸਮੇਂ ਕੋਈ ਰੁਜ਼ਗਾਰ ਹੈ ਅਤੇ ਨਾ ਹੀਂ ਰਹਿਣ ਦੇ ਕੋਈ ਸ੍ਰੋਤ ਹਨ।

ਨਾ ਹੀ ਉਹ ਆਪਣੀ ਮਜ਼ਬੂਰੀ ਕਿਸੇ ਨੂੰ ਅੱਗੇ ਆ ਕੇ ਦੱਸ ਸਕਦੇ ਹਨ। ਯੂ.ਕੇ ਗੌਰਮਿੰਟ ਅਨੁਸਾਰ ਇਸ ਸਮੇਂ 60 ਹਜ਼ਾਰ ਤੋਂ ਵੱਧ ਪੰਜਾਬੀ ਬਿਨਾਂ ਦਸਤਾਵੇਜ਼ਾਂ ਤੋਂ ਉਥੇ ਰਹਿ ਰਹੇ ਹਨ, ਜੋ ਕਿ ਓਥੋਂ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਆਪਣੇ ਖਾਣ-ਪੀਣ ਦਾ ਇੰਤਜ਼ਾਮ ਕਰ ਰਹੇ ਹਨ।

ਇਸ ਤਰਾਂ ਹੀ ਬਹੁਤ ਸਾਰੇ ਪੰਜਾਬੀ ਵੱਖ ਵੱਖ ਦੇਸ਼ਾਂ ਜਿਵੇਂ ਕਿ ਮਲੇਸ਼ੀਆ, ਅਰਬ ਦੇਸ਼ਾਂ ਅਤੇ ਇਟਲੀ ਵਰਗੇ ਯੁਰੂਪ ਦੇਸ਼ਾਂ ਵਿੱਚ ਫਸੇ ਹੋਏ ਹਨ। ਸੰਸਥਾ ਦੇ ਮੈਂਬਰਾਂ ਵਲੋਂ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕੀ ਸਰਕਾਰ ਨੂੰ ਅਪੀਲ ਕੀਤੀ ਜਾਏਗੀ ਤਾ ਜੋ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਨੂੰ ਮੁੜ ਲੈ ਕੇ ਆਉਣ ਲਈ ਹੇਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਅਤੇ ਓਹਨਾ ਨੂੰ ਵਾਪਿਸ ਲ਼ੇ ਕੇ ਆਉਣ ਦਾ ਉਪਰਾਲਾ ਕੀਤਾ ਜਾ ਸਕੇ | ਸੰਸਥਾ ਵੱਲੋਂ ਬਾਹਰ ਫਸੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕੀ ਉਹ ਸਿੱਧਾ ਸੰਸਥਾ ਨਾਲ ਵੀ ਸੰਪਰਕ ਕਰ ਸਕਦੇ ਹਨ ।

ਇਸ ਮੀਟਿੰਗ ਵਿਚ ਮਹੇਸ਼ ਰਹੇਜਾ, ਗੁਲਸ਼ਨ ਅਰੋੜਾ, ਰਾਮ ਸਿੰਘ ਭੱਟੀ, ਸੁਨੀਲ ਕੁਮਾਰ ਅਰੋੜਾ, ਸ਼ਿਵ ਕੁਮਾਰ, ਨਿਤਿਨ ਕੁਮਾਰ, ਸੁਮਨ, ਮੇਘਾ, ਲਖਬੀਰ ਸਿੰਘ, ਅਮਨਦੀਪ ਸਿੰਘ, ਨਵੀਨ ਤਲਵਾਰ, ਅਤੇ ਮੋਨਿਕਾ ਲੂਥਰਾ ਸ਼ਾਮਿਲ ਹੋਏ |



 

It is FREE vacancy service !!!


If you have any vacancy and want to show here so contact at : 7080000030 / 9815381970.
Posted 3 weeks ago

Needs Reporters ਪੱਤਰਕਾਰਾਂ ਦੀ ਜ਼ਰੂਰਤ ਹੈ . ਬਠਿੰਡਾ ,ਫਾਜ਼ਿਲਕਾ, ਅਬੋਹਰ ,ਜਲਾਲਾਬਾਦ , ਸੁਲਤਾਨਪੁਰ ਲੋਧੀ ,Interested may Mail Us at punjabencounternewstv@gmail.com

Read More

Full Time
Jalandhar City
Posted 1 month ago

Marketing executive Required for IT Firm

Read More

 

Leave a Reply

Your email address will not be published. Required fields are marked *

error: Content is protected !!