ਕਰੋਨਾ ਸੰਕਟ ਕਰਕੇ ਡੇ ਖਵਾਜ਼ਾ ਅਤੇ ਮੇਲਾ ਬਿੱਟੂ ਸਰਕਾਰ ਦਾ ਕੀਤਾ ਗਿਆ ਮੁਲਤਵੀ।

ਨਕੋਦਰ (ਰਵੀੰਦਰ ਵਰਮਾ) 06/29/2020, ਸਥਾਨਿਕ ਇਲਾਕੇ ਵਿੱਚ ਸਥਿਤ ਅਲਮਸਤ ਦਾਤਾ ਬਿੱਟੂ ਸ਼ਾਹ ਸਰਕਾਰ ਜੀ ਦੇ ਨਕੋਦਰ ਡੇਰੇ ਤੇ ਹਰ ਸਾਲ 7 ਜੁਲਾਈ ਨੂੰ ਮਨਾਇਆ ਜਾਣ ਵਾਲਾ ” ਡੇ ਖਵਾਜ਼ਾ ” ਅਤੇ 26,27,28 ਜੁਲਾਈ ਨੂੰ ਮਨਾਇਆ ਜਾਣ ਵਾਲਾ ਮੇਲਾ ਬਿੱਟੂ ਸਰਕਾਰ ਇਸ ਸਾਲ ਮੁਲਤਵੀ ਕੀਤਾ ਗਿਆ ਹੈ।

1141 ਫਾਂਊਡੇਸ਼ਨ ਨਕੋਦਰ ਅਤੇ ਡੇਰਾ ਬਿੱਟੂ ਸਰਕਾਰ ਕਮੇਟੀ ਵਲੋਂ ਹਰੇਕ ਸਾਲ ਦੀ 7 ਜੁਲਾਈ ਨੂੰ ਖਵਾਜ਼ਾ ਮੋਇਨੁਦੀਨ ਚਿਸ਼ਤੀ ਸਾਈਂ ਝੂਲੇ ਲਾਲ ਜ਼ਿੰਦਾ ਪੀਰ ਦਾ ਜਨਮ ਦਿਹਾੜਾ ਜੋ ਡੇ ਖਵਾਜ਼ਾ ਦੇ ਨਾਮ ਨਾਲ ਡੇਰਾ ਬਾਬਾ ਬਿੱਟੂ ਸ਼ਾਹ ਸਰਕਾਰ, ਇੰਦਰਾ ਕਲੋਨੀ ਵਿਖੇ ਮਨਾਇਆ ਜਾਂਦਾ ਰਿਹਾ ਹੈ ਉਹ ਇਸ ਸਾਲ ਮੁਲਤਵੀ ਕਰ ਦਿੱਤਾ ਗਿਆ ਹੈ।

ਫਾਂਊਡੇਸ਼ਨ ਦੇ ਸੰਚਾਲਕ ਸ਼੍ਰੀ ਹਰਮੇਸ਼ ਕੁਮਾਰ, ਪਰਮਜੀਤ ਪੰਮਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਰੋਨਾ ਸੰਕਟ ਦੇ ਚਲਦਿਆਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਨੂੰ ਮੁੱਖ ਰੱਖਦਿਆਂ ਕਮੇਟੀ ਨੇ ਇਹ ਫੈਸਲਾ ਲਿਆ, ਨਾਲ ਹੀ ਬਤੌਰ ਡੇਰਾ ਕਮੇਟੀ ਪ੍ਰਬੰਧਕ ਉਹਨਾ ਨੇ ਇਹ ਵੀ ਜਾਣਕਾਰੀ ਦਿੱਤੀ ਕੀ 26 ਤੋ 28 ਜੁਲਾਈ ਤੱਕ ਮਨਾਇਆ ਜਾਂਦਾ ਬਿੱਟੂ ਸਰਕਾਰ ਦਾ ਮੇਲਾ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

ਇਸ ਸ਼ੁਭ ਦਿਹਾੜੇ ਤੇ ਕਮੇਟੀ ਦੇ ਹੀ ਦੋ ਚਾਰ ਮੈਂਬਰ ਖਵਾਜ਼ਾ ਪੀਰ ਦੀ ਪੱਗ ਰਸਮ, ਅੰਗਿਆਰੀ ਰਸਮ ਅਤੇ ਚਾਦਰ ਦੀ ਰਸਮ ਕਰਨਗੇ। ਬਿੱਟੂ ਸਰਕਾਰ ਡੇ ਮੇਲੇ ਵਾਲੇ ਦਿਨ ਚੁਣਿੰਦਾ ਮੈਂਬਰਾਂ ਅਤੇ ਪੱਕੀਆਂ ਸੰਗਤਾਂ ਨੂੰ ਨਾਲ ਲੈਕੇ ਮਹਿੰਦੀ, ਝੰਡੇ ਅਤੇ ਚਾਦਰ ਦੀ ਰਸਮ ਕੀਤੀ ਜਾਵੇਗੀ। ਕੋਈ ਜਨਤਕ ਇੱਕਠ ਨਹੀਂ ਕੀਤਾ ਜਾਵੇਗਾ।

ਸਾਡੇ ਕਿਸੇ ਵੀ ਮੈਂਬਰ ਨੂੰ ਮੇਲੇ ਲਈ ਉਗਰਾਹੀ ਕਰਨ ਲਈ ਨਹੀਂ ਕਿਹਾ ਗਿਆ, ਮੰਗਣ ਆਏ ਕਿਸੇ ਨੂੰ ਵੀ ਰਾਸ਼ੀ ਜਾਂ ਰਸਦ ਨਾ ਦਿੱਤੀ ਜਾਵੇ – ਮੁੱਖ ਪ੍ਰਬੰਧਕ

ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਾਲ ਖਵਾਜ਼ਾ ਪੀਰ ਅਤੇ ਮਸਤਾਂ ਨੂੰ ਆਪਣੇ ਘਰੋਂ ਹੀ ਫਰਿਆਦ ਕਰਨ ਕਿ ਆਹ ਜੋ ਕਰੋਨਾ ਨਾਮਕ ਨਾਮੁਰਾਦ ਮਹਾਂਮਾਰੀ ਨੇ ਪੂਰੀ ਮਨੁੱਖਤਾ ਨੂੰ ਸੰਕਟ ਵਿੱਚ ਪਾਇਆ ਹੈ ਪੀਰ ਜੀ ਇਸਤੋਂ ਜਲਦ ਛੁਟਕਾਰਾ ਦਵਾਉਣ। ਸਹਿਯੋਗੀ ਸੱਜਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਸੀਂ ਇਸ ਸਾਲ ਕੋਈ ਵੀ ਅਗਰਾਈ, ਰਸਦ ਅਤੇ ਸੇਵਾ ਇੱਕਠੀ ਨਹੀਂ ਕਰ ਰਹੇ।

ਇਸ ਲਈ ਕਿ ਖਵਾਜ਼ਾ ਪੀਰ ਦੇ ਮੇਲੇ ਅਤੇ ਬਿੱਟੂ ਸਰਕਾਰ ਦੇ ਮੇਲੇ ਦੇ ਨਾਮ ਤੇ ਕਿਸੇ ਨੂੰ ਵੀ ਕੋਈ ਵਸਤੂ ਜਾਂ ਰਾਸ਼ੀ ਨਾ ਦਿੱਤੀ ਜਾਵੇ। ਇਸ ਮੌਕੇ ਡੇਰਾ ਪ੍ਰਬੰਧਕ ਕਮੇਟੀ ਅਤੇ 1141 ਫਾਉਂਡੇਸ਼ਨ ਦੇ ਮੁੱਖ ਪ੍ਰਬੰਧਕ ਸ਼੍ਰੀ ਹਰਸ਼ ਗੋਗੀ ਮੇਹਰਾ, ਮੁੱਖ ਸੇਵਾਦਾਰ ਸ਼੍ਰੀ ਰਾਮ ਲਾਲ ਸਹੋਤਾ, ਖਜਾਨਚੀ ਤੇ ਪ੍ਰਬੰਧਕ ਪਰਮਜੀਤ ਮੇਹਰਾ, ਸੇਵਾਦਾਰ ਦਿਲਦਾਰ ਸਹੋਤਾ ਅਤੇ ਪ੍ਰਬੰਧਕ ਸੇਵਾਦਾਰ ਸ਼੍ਰੀ ਲਛਮਣ ਸਹੋਤਾ ਜੀ ਮੌਜੂਦ ਸਨ।

यह भी पढ़ें सावधान! यह आपके घर में भी हो सकता है।



 

It is FREE vacancy service !!!


If you have any vacancy and want to show here so contact at : 7080000030 / 9815381970.
Posted 3 weeks ago

Needs Reporters ਪੱਤਰਕਾਰਾਂ ਦੀ ਜ਼ਰੂਰਤ ਹੈ . ਬਠਿੰਡਾ ,ਫਾਜ਼ਿਲਕਾ, ਅਬੋਹਰ ,ਜਲਾਲਾਬਾਦ , ਸੁਲਤਾਨਪੁਰ ਲੋਧੀ ,Interested may Mail Us at punjabencounternewstv@gmail.com

Read More

Full Time
Jalandhar City
Posted 1 month ago

Marketing executive Required for IT Firm

Read More

 

Leave a Reply

Your email address will not be published. Required fields are marked *

error: Content is protected !!