ਲਦਾਖ਼ ਵਿੱਚ ਸ਼ਹੀਦ ਹੋਏ 20 ਫੋਜ਼ੀਆ ਨੂੰ ਸਮਰਪਿਤ ਯੂਥ ਫਾਰ ਮੁਹਾਲੀ ਕਲੱਬ ਵੱਲੋ 4 ਵਿਸ਼ਾਲ ਖੂਨਦਾਨ ਕੈਂਪ ਪਿੰਡ ਦਾਉਂ ਵਿਖੇ ਲਗਾਏ ਗਏ।

ਚੰਡੀਗੜ੍ਹ (ਨਿਸ਼ਾਂਨ ਸਿੰਘ) 1 ਜੁਲਾਈ, ਚੰਡੀਗੜ੍ਹ, ਪਿਸ਼ਲੇ ਮਹੀਨੇ ਲਦਾਖ਼ ਵਿੱਚ ਚੀਨ ਦੀ ਧੋਖਾਧੜੀ ਦਾ ਸ਼ਿਕਾਰ ਹੋਣ ਕਾਰਨ ਸ਼ਹੀਦ ਹੋਏ 20 ਫੋਜ਼ੀ ਸ਼ਹੀਦਾਂ ਨੂੰ ਸਮਰਪਿਤ ਯੂਥ ਫਾਰ ਮੁਹਾਲੀ ਕਲੱਬ ਵੱਲੋ 4 ਵਿਸ਼ਾਲ ਖੂਨਦਾਨ ਕੈਂਪ ਪਿੰਡ ਦਾਉਂ ਵਿਖੇ ਲਗਾਏ ਗਏ।

ਇਸ ਮੌਕੇ ਯੂਥ ਫਾਰ ਮੁਹਾਲੀ ਕਲੱਬ ਦੇ ਚੇਅਰਮੈਨ ਕੰਵਲਪ੍ਰੀਤ ਸਿੰਘ ਧਨਾਸ, ਪ੍ਰਧਾਨ ਹਰਪ੍ਰੀਤ ਸਿੰਘ ਲਾਲਾ ਦਾਉਂ, ਸਰਪ੍ਰਸਤ ਜਗਤਾਰ ਸਿੰਘ ਟੀਨਾ ਨੇ ਦੱਸਿਆ ਕਿ ਮੋਹਾਲੀ 6 ਫੇਸ ਦੇ ਸਰਕਾਰੀ ਹਸਪਤਾਲ ਤੋਂ ਮੈਡੀਕਲ ਟੀਮਾਂ ਨੇ 80 ਯੁਨਟ ਖੂਨ ਇਕੱਤਰ ਕੀਤਾ।

ਖੂਨਦਾਨ ਕਰਨ ਵਾਲੇ ਸਾਰੇ ਵਿਅਕਤੀਆ ਦੀ ਹੋਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਖੂਨਦਾਨ ਕਰਨ ਲਈ ਉਹਨਾ ਸਾਰਿਆ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੋਕੇ ਤੇ ਮੋਹਾਲੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਸਿੱਧੂ, ਵਿਧਾਨ ਸਭਾ ਹਲਕਾ ਖਰੜ ਯੂਥ ਕਾਂਗਰਸ ਦੇ ਪ੍ਰਧਾਨ ਰਾਜਵੀਰ ਸਿੰਘ ਰਾਜੀ ਅਤੇ ਨਰਿੰਦਰ ਸ਼ੇਰ ਗਿੱਲ ਆਮ ਆਦਮੀ ਪਾਰਟੀ ਨੇ ਵੀ ਖੂਨਦਾਨ ਕਰਨ ਵਾਲਿਆ ਦੀ ਹੋਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਮਨਜੀਦਰ ਸਿੰਘ, ਰਾਜਦੀਪ ਸਿੰਘ, ਹਨੀ ਕਪੂਰ, ਲਵੀਂ ਖਰੜ,ਆਸੀ਼ਮ ਖਰੜ ਆਦਿ ਮੋਜੁਦ ਸੀ।

ਦੱਸ ਦੇਈਏ ਕਿ ਪਿਛਲੇ ਮਹੀਨੇ ਦੀ 15 ਤਰੀਕ ਨੂੰ,  ਸੈਨਿਕਾਂ ਨੂੰ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਦੇ ਕਬਜ਼ੇ ਨੂੂੰ ਹਟਾਉਣ ਦੇ ਲਈ ਗਈ ਭਾਰਤੀ ਫੌਜ ਤੇ ਚੀਨੀ ਫੌਜਾਂ ਵੱਲੋ ਧੋਖੇ ਨਾਲ ਹਮਲਾ ਕਰ ਦਿੱਤਾ ਗਿਆ ਸੀ।

ਪੂਰੀ ਖ਼ਬਰ ਪੜ੍ਹੋ An Indian Army officer and two soldiers were martyred in Ladakh’s Galwan Valley.

Leave a Reply

Your email address will not be published. Required fields are marked *

error: Content is protected !!