ਕਪੂਰਥਲਾ 1 ਜੁਲਾਈ (ਕੌੜਾ)–  ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਇੱਕ ਅਹਿਮ ਮੀਟਿੰਗ ਜੂਮ ਐਪ ਰਾਹੀ ਹੋਈ। ਇਸ ਮੀਟਿੰਗ ਵਿੱਚ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ, ਪ੍ਰਿੰਸੀਪਲ ਰਕੇਸ਼ ਭਾਸਕਰ ਸੀ.ਮੀਤ ਪ੍ਰਧਾਨ ਪੰਜਾਬ ਸ਼੍ਰੀ ਰਵਿੰਦਰ ਗਿੱਲ ਮੋਹਾਲੀ ਪਧਾਨ, ਸ: ਗੁਰਜੀਤ ਸਿੰਘ ਲਾਲਿਆਂਵਾਲੀ ਪ੍ਰਧਾਨ ਮਾਨਸਾ, ਸ: ਅਜੀਤ ਸਿੰਘ ਝੰਡੂਕੇ ਪ੍ਰਧਾਨ ਬਠਿੰਡਾ, ਸ਼੍ਰੀ ਮੁਕੇਸ਼ ਕੁਮਾਰ ਪ੍ਰਧਾਨ ਰੋਪੜ, ਸ਼੍ਰੀ ਉਕਾਰ ਸਿੰਘ ਸੂਸ ਪ੍ਰਧਾਨ ਹੁਸ਼ਿਆਰਪੁਰ, ਸ: ਮਨਜਿੰਦਰ ਸਿੰਘ ਧੰਜੂ ਤੇ ਬਾਕੀ ਆਗੂਆਂ ਦਰਮਿਆਨ ਹੋਈ।

यह भी पढ़ें शरारती तत्वों द्वारा क्षतिग्रस्त काली बेई के बांध का डी.सी उप्पल ने किया दौरा।

ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਮੌਜੂਦਾ ਸਰਕਾਰ ਤੇ ਤਿੱਖਾ ਰੋਸ ਪ੍ਰਗਟ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹਮੇਸ਼ਾ ਅਫਸਰਸ਼ਾਹੀ ਹੀ ਭਾਰੂ ਰਹਿੰਦੀ ਹੈ ਅਤੇ ਉਹ ਹੀ ਰਾਜਭਾਗ ਨੂੰ ਚਲਾਦੀ ਹੈ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਂਦਿਆ ਹੀ ਸ਼੍ਰੀਮਤੀ ਅਰੁਣਾ ਚੌਧਰੀ ਸਾਬਕਾ ਸਿੱਖਿਆ ਮੰਤਰੀ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਹਰ ਛੇ ਮਹੀਨਿਆਂ ਬਾਅਦ ਅਧਿਆਪਕਾਂ ਦੀਆਂ ਤਰੱਕੀਆ ਕਰਿਆ ਕਰਨਗੇ। ਪ੍ਰੰਤੂ ਅੱਜ ਤੋਂ ਦੋ ਸਾਲ ਪਹਿਲਾਂ ਹੀ ਵਿਭਾਗ ਤਰੱਕੀਆ ਹੋਈਆਂ ਸਨ ਪ੍ਰੰਤੂ ਬਾਅਦ ਵਿੱਚ ਕੋਈ ਤਰੱਕੀ ਨਹੀਂ ਹੋਈ ਅਤੇ ਬਹੁਤ ਸਾਰੇ ਮਾਸਟਰ ਕੇਡਰ ਦੇ ਅਧਿਆਪਕ ਇਸ ਤਰੱਕੀ ਦੀ ਆਸ ਤੋਂ ਵਾਂਝੇ ਹੀ ਸੇਵਾ ਮੁਕਤ ਹੋ ਗਏ ਹਨ।