ਪੇਅ ਕਮਿਸ਼ਨ ਨਾਲ ਐੱਚ.ਟੀ ਤੇ ਸੀ.ਐੱਚ.ਟੀ ਦੇ ਪੇਅ ਸਕੇਲ ਸਬੰਧੀ ਮੀਟਿੰਗ ਜਲਦੀ : ਲਹੌਰੀਆ, ਸ਼ਰਮਾਂ

ਜੰਡਿਆਲਾ ਗੁਰੂ (ਪਰਵੀਨ ਸ਼ਰਮਾ ) 2 ਜੁਲਾਈ: ਐੱਚ.ਟੀ ਤੇ ਸੀ.ਐਚ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਪ੍ਰੈਸ ਨੂੰ ਦੱਸਿਆਂ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਕਾਡਰ ਵਿੱਚ ਕੰਮ ਕਰ ਰਹੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਜ਼ਿਲ੍ਹਾ ਮਾਨਸਾ ਦੀ ਅਹਿਮ ਮੀਟਿੰਗ ਜੂਮ ਐਪ ਤੇ ਕੀਤੀ ਗਈ।

हिंदी में पढ़ें

ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਦੀ ਸੂਬਾ ਸਰਪ੍ਰਸਤ ਅਮਨਦੀਪ ਸ਼ਰਮਾ ਤੇ ਦਲਜੀਤ ਲਹੌਰੀਆ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਕੰਮ ਦਾ ਪ੍ਰਭਾਵ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਪ੍ਰਾਇਮਰੀ ਦੇ ਉੱਪਰ ਹੈ ਉਨ੍ਹਾਂ ਕੇਂਦਰ ਮੁੱਖ ਅਧਿਆਪਕ ਦਾ ਪੇਅ ਸਕੇਲ ਪ੍ਰਿੰਸੀਪਲ ਦੇ ਬਰਾਬਰ ਅਤੇ ਮੁੱਖ ਅਧਿਆਪਕ ਦਾ ਪੇਅ ਸਕੇਲ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਬਰਾਬਰ ਕਰਨ ਜੋ ਕਿ ਇਸ ਤਰਾਂ ਹੈ 10300+34800+5400 ਦੀ ਗੱਲ ਰੱਖੀ ।

ਉਨ੍ਹਾਂ ਕਿਹਾ ਕਿ ਪ੍ਰਾਇਮਰੀ ਮੁੱਖ ਅਧਿਆਪਕ ਕੋਲ ਦੋ ਵਿੰਗ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਵਿੰਗ ਹਨ ਉਹ ਬਿਨਾਂ ਕਿਸੇ ਕਲਰਕ, ਚੌਕੀਦਾਰ, ਪਾਰਟ ਟਾਇਮ ਸਵੀਪਰ ਦੇ ਖੁਦ ਸਕੂਲ ਦਾ ਪ੍ਰਬੰਧ ਚਲਾ ਰਿਹਾ ਹੈ। ਕਲਾਸ ਦੇ ਨਤੀਜਿਆਂ ਦੇ ਨਾਲ ਨਾਲ ਸਕੂਲ ਦੇ ਨਤੀਜੇ ਵੀ ਮੁੱਖ ਅਧਿਆਪਕ ਦੀ ਜਿੰਮੇਵਾਰੀ ਹਨ।

ਜਥੇਬੰਦੀ ਦੇ ਸੂਬਾ ਆਗੂ ਗੁਰਮੇਲ ਸਿੰਘ ਬਰ੍ਹੇ ਨੇ ਕਿਹਾ ਕਿ ਕੇਂਦਰ ਮੁੱਖ ਅਧਿਆਪਕ ਕੋਲ ਅੱਠ ਤੋਂ ਦਸ ਸਕੂਲ ਹੁੰਦੇ ਹਨ ਜਿਸਦੇ ਵਿੱਚ ਚਾਲੀ ਤੋਂ ਸੱਠ ਦੇ ਕਰੀਬ ਅਧਿਆਪਕਾਂ ਦਾ ਪ੍ਰਬੰਧ ਕੇਂਦਰ ਮੁੱਖ ਚਲਾਉਂਦਾ ਹੈ। ਕੇਂਦਰ ਮੁੱਖ ਅਧਿਆਪਕ ਨੂੰ ਕਲਰਕ ਡਾਟਾ ਆਪ੍ਰੇਟਰ ਕੰਪਿਊਟਰ ਅਤੇ ਹੋਰ ਸਹੂਲਤਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ ਕਿਉਂਕਿ ਪ੍ਰਾਇਮਰੀ ਦਾ ਸਾਰਾ ਪ੍ਰਬੰਧ ਕੇਂਦਰ ਮੁੱਖ ਅਧਿਆਪਕ ਦੀ ਅਹਿਮ ਜਿੰਮੇਵਾਰੀ ਬਣਿਆ ਹੋਇਆ ਹੈ।

ਲਹੌਰੀਆ ਤੇ ਸ਼ਰਮਾ ਨੇ ਕਿਹਾ ਕਿ ਜਲਦੀ ਹੀ ਪੇਅ ਕਮਿਸ਼ਨ ਕਮੇਟੀ ਨਾਲ ਕੀਤੀ ਜਾਵੇਗੀ ਤੇ ਐੱਚ.ਟੀ ਤੇ ਸੀ.ਐੱਚ.ਟੀ ਦੇ ਪੇਅ ਸਕੇਲ ਸਬੰਧੀ ਮੁਦਾ ਕਮੇਟੀ ਸਾਹਮਣੇ ਰੱਖਿਆ ਜਾਵੇਗਾ।

ਮੀਟਿੰਗ ਨੂੰ ਸੁਰਿੰਦਰ ਬਾਠ, ਹਰਜਿੰਦਰਪਾਲ ਸਠਿਆਲਾ, ਪਰਮਜੀਤ ਸਿੰਘ, ਖੁਸ਼ਪ੍ਰੀਤ ਕੰਗ, ਸੁਖਚੈਨ ਖਹਿਰਾ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸੰਧੂ, ਜਰਨੈਲ ਰਿਆਡ਼, ਗੁਰਪ੍ਰਤਾਪ ਗਿੱਲ, ਪ੍ਰਮਬੀਰ ਹੁੰਦਲ, ਗੁਰਜੰਟ ਸਿੰਘ ਬੱਛੋਆਣਾ ਨੇ ਸਬੋਧਨ ਕੀਤਾ।

One thought on “ਪੇਅ ਕਮਿਸ਼ਨ ਨਾਲ ਐੱਚ.ਟੀ ਤੇ ਸੀ.ਐੱਚ.ਟੀ ਦੇ ਪੇਅ ਸਕੇਲ ਸਬੰਧੀ ਮੀਟਿੰਗ ਜਲਦੀ : ਲਹੌਰੀਆ, ਸ਼ਰਮਾਂ

  • Pingback: Online meeting held of teachers on zoom app in mansa

Leave a Reply

Your email address will not be published. Required fields are marked *

error: Content is protected !!