ਸਮਾਜ ਸੇਵਕ ਇਕਬਾਲ ਸਿੰਘ ਭੱਟੀ ਵਲੋਂ ਆਪਣਾ 65ਵਾਂ ਜਨਮ ਦਿਨ ਹਸਪਤਾਲ ਦਾਖਲ ਹੋਏ ਕੋਰੋਨਾਂ ਪੀੜਤ ਮਰੀਜਾਂ ਨਾਲ ਮਨਾਉਣਾ , ਜਿੰਦਾ ਦਿਲ ਦੀ ਨਿਸ਼ਾਨੀ -ਡੋਗਰਾਂਵਾਲ

ਜਲੰਧਰ 21 ਜੂਨ ( ਰਵਿੰਦਰ ਵਰਮਾ ) ਇਟਲੀ (SAD’s Social worker Bhatti) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ ਜਿਹੜੇ ਕਿ ਇਸ ਵੇਲੇ ਪੰਜਾਬ ਆਏ ਹੋਏ ਹਨ ਨੇ ਟੈਲੀਫੋਨ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਨੀਆਂ ਵਿਚ ਹਰੇਕ ਵਿਅਕਤੀ ਆਪੋ ਆਪਣੇ ਹਿਸਾਬ ਨਾਲ ਜਨਮ ਦਿਨ ਮਨਾਉਂਦਾ ਹੈ। ਐਪਰ ਫਰਾਂਸ ਦੀ ਸਮਾਜ ਸੇਵੀ ਸੰਸਥਾ ਉਰਰ-ਡਾਨ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਜਿਹੜਾ ਆਪਣਾ 65 ਵਾਂ ਜਨਮ ਦਿਨ ਹਸਪਤਾਲ ਵਿਚ ਦਾਖਿਲ ਦੋ ਮਰੀਜਾਂ ਨਾਲ ਮੌਕੇ ਤੇ ਜਾ ਕੇ ਮਨਾਇਆ, ਇਹ ਕਾਰਜ ਕੋਈ ਜਿੰਦਾ ਦਿਲ ਇਨਸਾਨ ਹੀ ਕਰ ਸਕਦਾ ਹੈ। ਇਸ ਕਰਕੇ ਮੈਂ ਇਸ ਦੀ ਸ਼ਲਾਘਾ ਕਰਦਾ ਹਾਂ|

SAD's Social worker Bhatti
SAD’s Social worker Bhatti

ਡੋਗਰਾਂਵਾਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਭੱਟੀ ਸਾਹਿਬ ਪਹਿਲੀ ਵਾਰ ਹਸਪਤਾਲ ਗਏ ਹੋਣ

ਬਲਕਿ ਜਦੋਂ ਦੀ ਕੋਰੋਨਾਂ ਦੀ ਮਹਾਂਮਾਰੀ ਸ਼ੁਰੂ ਹੋਈ ਹੈ, ਉਹ ਹੋਰਨਾਂ 9 ਮਰੀਜਾਂ ਤੋਂ ਇਲਾਵਾਂ ਇਨ੍ਹਾਂ ਦੋਹਾਂ ਨੂੰ ਵੀ ਇਸ ਤੋਂ ਪਹਿਲਾਂ ਵੀ ਪੰਜ ਛੇ ਵਾਰ ਸਪੈਸ਼ਲ ਹਸਪਤਾਲ ਜਾ ਕੇ, ਇਨ੍ਹਾਂ ਦਾ ਹਾਲ ਚਾਲ ਜਾਨਣ ਵਾਸਤੇ ਮਿਲੇ ਸਨ| ਮਿਲੀ ਜਾਣਕਾਰੀ ਮੁਤਾਬਿਕ ਜਸਵਿੰਦਰ ਸਿੰਘ ਪਿੰਡ ਜਲਾਲਪੁਰ ਜਿਲਾ ਹਸ਼ਿਆਰਪੁਰ ਕਰੋਨਾਂ ਦੀ ਬਿਮਾਰੀ ਕਾਰਨ ਪੈਰਿਸ ਦਸ ਵਿਖੇ ਪੈਂਦੇ ਹਸਪਤਾਲ ਲੌਰੀ ਬਰਾਜਰੀ ਵਿਖੇ ਜੇਰੇ ਇਲਾਜ ਚੱਲ ਰਿਹਾ ਹੈ ਅਤੇ ਉਹ ਬੀਤੇ ਕੱਲ ਹੀ ਕੋਰੋਨਾਂ ਨੂੰ ਮਾਤ ਦੇ ਕੇ ਤਿਨ ਮਹੀਨੇ ਦੀ ਲੰਬੀ ਉਡੀਕ ਤੋਂ ਬਾਅਦ ਹੋਸ਼ ਵਿਚ ਆਇਆ ਹੈ, ਨੂੰ ਭੱਟੀ ਨੇ ਮਿਲ ਕੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਹਾਲ ਚਾਲ ਪੁੱਛਿਆ|

ਇਸੇ ਤਰਾਂ ਹੀ ਸੁਖਚੈਨ ਸਿੰਘ ਪਿੰਡ ਮਕਸੂਦਪੁਰ ਜਿਲਾ ਕਪੂਰਥਲਾ ਜਿਹੜਾ ਕਿ 25 ਮਾਰਚ ਦਾ ਪੈਰਿਸ ਅਠਾਰਾਂ ਵਿਚ ਪੈਂਦੇ ਹਸਪਤਾਲ ਬੀਸ਼ਾ ਵਿਖੇ ਦਾਖਿਲ ਹੈ, ਨੂੰ ਵੀ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ| ਪੈਰਿਸ ਤੋਂ ਮਿਲੀਆਂ ਸੂਚਨਾਵਾਂ ਮੁਤਾਬਿੱਕ ਇਹ ਦੋਵੇਂ ਪੰਜਾਬੀ ਕੋਰੋਨਾਂ ਨੂੰ ਮਾਤ ਦੇ ਕੇ ਹੁਣ ਠੀਕ ਹਨ ਤੇ ਉਮੀਦ ਹੈ ਕਿ ਬਹੁਤ ਜਲਦੀ ਹੀ ਇਹ ਠੀਕ ਠਾਕ ਹੋ ਕੇ ਘਰੇ ਵਾਪਿਸ ਪਰਤਣਗੇ| ਡੋਗਰਾਂਵਾਲ ਨੇ ਕਿਹਾ ਕਿ ਮੈਂ ਪ੍ਰਮਾਤਮਾਂ ਅੱਗੇ ਜਿਥੇ ਇਨ੍ਹਾਂ ਦੋਹਾਂ ਵੀਰਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ਉਥੇ ਹੀ ਮੈਂ ਸਰਦਾਰ ਭੱਟੀ ਵਾਸਤੇ ਵੀ ਲੰਬੀ ਉਮਰ ਦੀ ਪ੍ਰਾਰਥਨਾ ਕਰਦਾ ਹਾਂ ਅਤੇ ਇਹ ਵੀ ਉਮੀਦ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਇਸੇ ਤਰਾਂ ਹੀ ਇਨਸਾਨੀਅਤ ਦੀ ਸੇਵਾ ਕਰਦੇ ਰਹਿਣਗੇ|

ਡੋਗਰਾਂਵਾਲ ਨੇ ਇੱਕ ਵੱਖਰੇ ਬਿਆਨ ਵਿਚ  ਕਿਹਾ

ਕਿ ਸਰਦਾਰ ਭੱਟੀ ਕੋਰੋਨਾਂ ਵਾਲੇ ਪੰਜ ਮਿਰਤਕਾਂ, ਅਮਰੀਕ ਸਿੰਘ ਬ੍ਰਹਮਪੁਰਾ (ਸਸਕਾਰ) ਬਲਵਿੰਦਰ ਸਿੰਘ ਡੱਡੀਆਂ (ਸਸਕਾਰ), ਇਮਾਨੁਅਲ ਰਈਆ ਬਿਆਸ (ਦਫਨਾਇਆ), ਸਤਪਾਲ ਪਿੰਡ ਨੜੋਆ (ਦਫਨਾਇਆ), ਰਾਕੇਸ਼ ਕੁਮਾਰ ਜਲੰਧਰ (ਸਸਕਾਰ) ਆਪਣੇ ਹੱਥੀਂ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਰ ਚੁੱਕੇ ਹਨ| ਵੈਸੇ ਉਹ ਹੁਣ 172 ਮਿਰਤਕ ਦੇਹਾਂ ਵੀ 2003 ਤੋਂ ਲੈਕੇ ਹੁਣ ਤੱਕ ਭਾਰਤ ਭੇਜ ਚੁੱਕੇ ਹਨ| ਦੂਸਰਾ 39 ਪੰਜਾਬੀ ਮੌਜਵਾਨਾਂ ਨੂੰ ਜਿਨ੍ਹਾਂ ਵਿਚ ਕੋਰੋਨਾਂ ਦੇ ਲੱਛਣ ਪਾਏ ਗਏ ਸਨ, ਉਨ੍ਹਾਂ ਮਰੀਜਾਂ ਦਾ ਵੀ ਖੁੱਦ ਨਾਲ ਜਾ ਕੇ ਪੈਰਿਸ ਦੇ ਵੇਖੋ ਵੱਖ ਹਸਪਤਾਲ਼ਾਂ ਵਿਚ ਇਲਾਜ ਕਰਵਾ ਚੁੱਕੇ ਹਨ, ਜਿਹੜੇ ਕਿ ਹੁਣ ਠੀਕ ਠਾਕ ਹਨ।

Also Read योग के लाभ एवं उसका इतिहास।



 

It is FREE vacancy service !!!


If you have any vacancy and want to show here so contact at : 7080000030 / 9815381970.
Posted 3 weeks ago

Needs Reporters ਪੱਤਰਕਾਰਾਂ ਦੀ ਜ਼ਰੂਰਤ ਹੈ . ਬਠਿੰਡਾ ,ਫਾਜ਼ਿਲਕਾ, ਅਬੋਹਰ ,ਜਲਾਲਾਬਾਦ , ਸੁਲਤਾਨਪੁਰ ਲੋਧੀ ,Interested may Mail Us at punjabencounternewstv@gmail.com

Read More

Full Time
Jalandhar City
Posted 1 month ago

Marketing executive Required for IT Firm

Read More

 

Leave a Reply

Your email address will not be published. Required fields are marked *

error: Content is protected !!