ਆਖਿਰ ਕਿੱਥੇ ਤਿਆਰ ਹੋਇਆ 113 ਬੰਦਿਆਂ ਦੀ ਮੌਤ ਦਾ ਸਾਮਾਨ ?

ਤਰਨ ਤਾਰਨ (ਸੁਖਵਿੰਦਰ ਸੋਹੀ )ਇਸ ਵਕਤ ਪੰਜਾਬ ਸਭ ਤੋਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ (spurious liquor) ਪਹਿਲਾਂ ਤਾਂ ਸਾਰੀ ਦੁਨੀਆਂ ਦੇ ਨਾਲ ਨਾਲ ਪੰਜਾਬ ਵਿਚ ਵੀ ਕਰੋਨਾ ਵਾਇਰਸ ਦਾ ਪ੍ਰਕੋਪ ਵਧ ਰਿਹਾ ਹੈ ਜਿਸ ਕਰਕੇ ਦੁਕਾਨਾਂ ਤਾਂ ਖੁੱਲ੍ਹੀਆਂ ਹਨ ਗਾਹਕ ਬਹੁਤ ਘੱਟ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਜਿਨ੍ਹਾਂ ਦੀ ਨੌਕਰੀ ਚੱਲੀ ਗਈ ਹੈ ਉਨ੍ਹਾਂ ਨੂੰ ਆਪਣੇ ਘਰ ਚਲਾਉਣੇ ਵੀ ਬੜੇ ਮੁਸ਼ਕਿਲ ਹੋ ਰਹੇ ਹਨ ਆਮ ਆਦਮੀ ਲਈ ਮਾਸਕ ਅਤੇ ਸੈਨੀਟਾਈਜ਼ਰ ਦੇ ਰੇਟ ਵੀ ਬਹੁਤ ਜ਼ਿਆਦਾ ਹਨ ਉੱਪਰੋਂ ਜਗ੍ਹਾ ਜਗ੍ਹਾ ਤੇ ਪੁਲਿਸ ਵੱਲੋਂ ਕੱਟੇ ਜਾਂਦੇ ਭਾਰੀ ਭਰਕਮ ਚਲਾਨ ਜਿਹੜੇ ਕਿ ਉਨ੍ਹਾਂ ਦੀ ਜੇਬ ਤੇ ਬੋਝ ਬਣ ਰਹੇ ਹਨ

ਦੂਸਰੀ ਮਹਿੰਗਾਈ ਦੀ ਵੱਡੀ ਮਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਧਣ ਨਾਲ ਟਰਾਂਸਪੋਰਟੇਸ਼ਨ ਮਹਿੰਗੀ ਹੋ ਜਾਂਦੀ ਹੈ ਅਤੇ ਜਿਸ ਦਾ ਅਸਰ ਹਰ ਚੀਜ਼ ਤੇ ਪੈਂਦਾ ਹੈ ਜਿਸ ਕਰਕੇ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ

ਤੀਜੀ ਮਾਰ ਹੈ ਪੰਜਾਬ ਦੇ ਅੰਦਰ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ ਜਿਹੜਾ ਕਿ ਪਿਛਲੇ  ਦੋ ਤਿੰਨ ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਫੁੱਲ ਰਿਹਾ ਹੈ  ਜਿਸ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ , ਜਿਸ ਕਰਕੇ ਪੰਜਾਬ ਦਾ ਰੈਵੀਨਿਊ ਵੀ ਘੱਟ ਰਿਹਾ ਹੈ ਜਿਸ ਨੂੰ ਪੂਰਾ ਕਰਨ ਲਈ ਸਰਕਾਰ ਨੇ 10 ਮਈ 2020 ਨੂੰ ਪਿਛਲੇ ਤਿੰਨ ਸਾਲਾਂ ਤੋਂ ਅਠਾਰਾਂ ਸੌ ਕਰੋੜ ਰੁਪਏ ਦੇ ਰੈਵੀਨਿਊ ਘਾਟੇ ਨੂੰ ਲੈ ਕੇ ਇੱਕ ਕੈਬਨਿਟ ਮੀਟਿੰਗ ਚੀਫ਼ ਸੈਕਟਰੀ ਦੀ ਅਗਵਾਈ ਵਿੱਚ ਬੁਲਾਈ ਗਈ ਸੀ ਜਿਸ ਵਿਚ ਚੀਫ਼ ਸੈਕਟਰੀ ਕਰਨ ਬਰਾੜ ਨੇ ਸ਼ੱਕ ਹਜ਼ਾਰ ਕੀਤਾ ਸੀ ਇਹ ਘਾਟੇ ਦਾ ਕਾਰਨ ਮੌਜੂਦਾ ਸਰਕਾਰਾਂ ਦੇ ਵਿੱਚ ਜਿਹੜੇ ਲੀਡਰ ਸਿੱਧੇ ਤੇ ਅਸਿੱਧੇ ਤੌਰ ਤੇ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਹਨ ਜਿਸ ਕਰਕੇ ਰਿਟੇਲਰ ਸਿੱਧਾ ਡਿਸਟਿਲਰੀ ਤੋਂ ਬਿਨਾਂ ਬਿੱਲ ਤੋਂ ਸ਼ਰਾਬ ਖਰੀਦ ਲੈਂਦਾ ਹੈ ਜਿਸ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਦਾ ਹੈ ਜਿਸ ਤੇ ਪਲਟਵਾਰ ਵਿੱਚ ਬਾਰਾਂ ਐਮਐਲਏ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਰਾਜਾ ਅਮਰਿੰਦਰ ਵੜਿੰਗ ਨੇ ਪਲਟਵਾਰ ਕਰਦਿਆਂ ਟਵੀਟ ਕੀਤਾ ਕੇ ਇਹ ਚੀਫ਼ ਸੈਕਟਰੀ (ਕਰਨ ਅਵਤਾਰ ਸਿੰਘ )ਦਾ ਬੇਟਾ ਕਪੂਰਥਲੇ ਦੇ ਇੱਕ ਵੱਡੇ ਲੀਡਰ ਅਤੇ ਕੰਟਰੈਕਟਰ ਦੇ ਨਾਲ ਸਾਂਝੀਦਾਰ ਹੈ ਅਤੇ ਜਿਸ ਦੀ ਸੀਬੀਆਈ ਜਾਂਚ ਕਰਨੀ ਚਾਹੀਦੀ ਹੈ RajaBrar

ਇਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਤੇ ,ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਵਾਸਤੇ ਕਿਹਾ ਗਿਆ ਤੇ ਗੈਰ ਕਾਨੂੰਨੀ ਧੰਦੇ ਨੂੰ ਖ਼ਤਮ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਿੱਟੇ ਵਜੋਂ 21 ਮਈ ਨੂੰ ਪਿੰਡ ਬਾਹੋਮਾਜਰਾ ਖੰਨਾ ਤੋਂ ਇੱਕ ਕਾਂਗਰਸੀ ਵਰਕਰ ਕੁਲਵਿੰਦਰ ਸਿੰਘ ਨੂੰ ਗੈਰ ਕਾਨੂੰਨੀ ਸ਼ਰਾਬ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਫੜਿਆ ਗਿਆ ਜਦੋਂ ਉਸ ਤੇ ਸਖ਼ਤੀ ਵਰਤੀ ਗਈ ਤਾਂ ਉਸ ਨੇ ਦੱਸਿਆ ਕਿ ਮੈਂ ਇਹ ਸ਼ਰਾਬ ਦੀਆਂ ਬੋਤਲਾਂ ਹਰਵਿੰਦਰ ਸਿੰਘ ਚੱਠਾ ਦੀ ਫੈਕਟਰੀ ਤੋਂ ਖਰੀਦਦਾ ਹਾਂ ਜਿਸ ਤੇ ਹਰਵਿੰਦਰ ਸਿੰਘ ਚੱਠਾ ਦੀ ਵੀ ਗ੍ਰਿਫਤਾਰੀ ਹੋਈ ਜਿਸ ਤੇ ਇਲਜ਼ਾਮ ਲੱਗੇ ਕਿ ਉਹ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ, ਤਾਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਸੀ , ਹਾਂ ਇਹ ਕਾਂਗਰਸੀ ਵਰਕਰ ਹੈ ਪਰ ਮੈਂ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਦੀ ਵੀ ਸ਼ੈਲਟਰ ਨਹੀਂ ਦੇ ਸਕਦਾ ਸਗੋਂ ਹਰਵਿੰਦਰ ਸਿੰਘ ਚੱਠਾ ਦੀ ਫੈਕਟਰੀ ਵਿੱਚ ਸ਼ਰਾਬ ਤਿਆਰ ਕਰਕੇ ਬਰੈਂਡਿਡ ਕੰਪਨੀਆਂ ਦੇ ਸਟਿੱਕਰ ਵੀ ਲਗਾ ਦਿੱਤੇ ਜਾਂਦੇ ਸਨ ,ਅਤੇ ਬਾਰੋਬਾਰ ਵੇਚ ਦਿੱਤੀ ਜਾਂਦੀ ਸੀ ਪਰ ਇਹ ਕੰਮ ਰੁਕਿਆ ਨਹੀਂ ਹੁਣ ਮੁੱਛਲ ਪਿੰਡ ਦੀ ਦੁੱਖਦਾਈ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਸੌ ਤੇਰਾਂ(113) ਬੰਦਿਆਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਅਤੇ ਕਈਆਂ ਨੇ ਆਪਣੀਆਂ ਅੱਖਾਂ ਗਵਾਈਆਂ ਹਨ ,ਇਹ ਹੁਣ ਤਕ ਦੀ ਸਭ ਤੋਂ ਦੁੱਖਦਾਈ ਤੇ ਵੱਡੀ ਘਟਨਾ ਨੇ ਹਰ ਪੰਜਾਬੀ ਦਾ ਦਿਲ ਵਲੂੰਧਰਿਾਆ ਹੈ ਅਤੇ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਸਿਰ ਨੀਵਾਂ ਹੋ ਰਿਹਾ ਹੈ ਇਸ ਘਟਨਾ ਵਿੱਚ ਜਿਹੜੇ ਪਰਿਵਾਰਾਂ ਦੇ ਮੈਂਬਰ ਉਨ੍ਹਾਂ ਤੋਂ ਸਦਾ ਲਈ ਵਿਛੜ ਗਏ ਅਤੇ ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਹਮੇਸ਼ਾ ਲਈ ਚਲੀ ਗਈ ਉਨ੍ਹਾਂ ਦੇ ਦੁੱਖ ਨੂੰ ਦਿਲੋਂ ਮਹਿਸੂਸ ਕੀਤਾ ਹੈ

ਭੁਲੱਥ ਤੋਂ ਕਾਂਗਰਸੀ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਨੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਪੰਜਾਬ ਇਨਕਾਉਂਟਰ ਵੈੱਬ ਨਿਊਜ਼ ਦੇ ਗੱਲ ਕਰਦਿਆਂ ਉਨ੍ਹਾਂ ਨੇ ਮੌਜੂਦਾ ਅਤੇ ਵਿਰੋਧੀ ਧਿਰ ਤੇ ਤਿੱਖੇ ਨਿਸ਼ਾਨੇ ਸਾਧੇ ਹਨ ਉਨ੍ਹਾਂ ਕਿਹਾ ਕਿ ਇਹ ਕੋਈ ਲਾਹਣ ਨਹੀਂ ਸੀ ਜੇ ਲਾਹਣ ਹੁੰਦੀ ਤਾਂ ਇੱਕ ਪਿੰਡ ਵਿੱਚ ਇੱਕੋ ਜਗ੍ਹਾ ਤੇ ਘਟਨਾ ਵਾਪਰਨੀ ਸੀ ਜਦ ਕਿ ਇਹ ਬੁੱਧਵਾਰ ਦੀ ਰਾਤ ਨੂੰ ਹੀ ਲਗਾਤਾਰ ਡਿਸਟਰਿਕ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨ ਤਾਰਨ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਇਕੱਲੇ ਤਰਨਤਾਰਨ ਡਿਸਟ੍ਰਿਕ ਵਿੱਚ ਹੀ 63 ਮੌਤਾਂ ਹੋਈਆਂ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਸਪਲਾਈ ਕਿਸੇ ਫੈਕਟਰੀ ਦੁਆਰਾ ਸੀ ਨਾ ਕੇ ਕੋਈ ਲਾਹਣ ਸੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫੈਕਟਰੀ ਕਿਸ ਦੀ ਹੋ ਸਕਦੀ ਹੈ ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਫੈਕਟਰੀ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ .ਅਤੇ ਜਿਹੜੇ ਪਰਚੇ ਸਪਲਾਈ ਕਰਨ ਵਾਲੇ ਬੰਦਿਆਂ ਤੇ ਕੀਤੇ ਗਏ ਹਨ ਉਹ ਫਿਰ ਜ਼ਮਾਨਤ ਤੇ ਬਾਹਰ ਆ ਜਾਂਦੇ ਹਨ ਅਤੇ ਫਿਰ ਇਸ ਕੰਮ ਵਿੱਚ ਲੱਗ ਜਾਂਦੇ ਹਨ ਇਸ ਲਈ ਪੰਜਾਬ ਦੀ ਭਲਾਈ ਵਾਸਤੇ ਇਸ ਦੀ ਜੜ੍ਹ ਨੂੰ ਖਤਮ ਕਰਨਾ ਜ਼ਰੂਰੀ ਹੈ ਉਨ੍ਹਾਂ ਨਾਲ ਹੀ ਕਿਹਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਜ ਉਥੇ ਵਿਜ਼ਟ ਕੀਤੀ ਹੈ ਅਤੇ 2.92 ਲੱਖ ਦਾ ਪੈਕੇਜ ਵੀ ਦਿੱਤਾ ਗਿਆ ਅਤੇ ਭਰੋਸਾ ਦੁਆਇਆ ਹੈ ਕਿ ਇਸ ਦੀ ਜਾਂਚ ਪੂਰੀ ਕੀਤੀ ਜਾਵੇਗੀ ਇੱਕ ਸੌ ਤੇਰਾਂ ਬੰਦਿਆਂ ਦੀ ਜਾਨ ਗਈ ਹੈ ਦੋਸ਼ੀ ਚਾਹੇ ਕੋਈ ਵੀ ਹੋਵੇ ਕਿੰਨਾ ਵੱਡਾ ਵੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਬੀਬੀ ਜਗੀਰ ਕੌਰ ਦੀ ਮਦਦ ਨਾਲ ਲਗਾਈ ਗਈ ਸੀ ਅਤੇ ਜਿਸ ਕੋਲ ਧਾਰਮਿਕ ਨੇਤਾ ਹੋਣ ਦੇ ਬਾਵਜੂਦ ਅੱਜ ਵੀ ਸ਼ਰਾਬ ਦੇ ਠੇਕੇ ਹਨ .ਆਸ ਕਰਦਿਆਂ ਇਸ ਦੀ ਜਾਂਚ ਪੂਰੀ ਡੁੰਘਾਈ ਨਾਲ ਕੀਤੀ ਜਾਵੇਗੀ ਕਿਉਂਕਿ ਐਕਸਾਈਜ਼ ਦਾ ਮਹਿਕਮਾ ਵੀ ਮੁੱਖ ਮੰਤਰੀ (ਕੈਪਟਨ ਅਮਰਿੰਦਰ ਸਿੰਘ ਹੋਣਾ )ਦੇ ਪਾਸ ਹੀ ਹੈ . (spurious liquor)ਪੱਖ ਜਾਨਣ ਤੇ ਬੀਬੀ ਜਗੀਰ ਕੌਰ ਨੇ ਕਿਹਾ ਕੇ ਫੈਕਟਰੀਆਂ ਰੁਜ਼ਗਾਰ ਲਈ ਲਗਾਈਆਂ ਜਾਂਦੀਆਂ ਹਨ .

Leave a Reply

Your email address will not be published. Required fields are marked *

error: Content is protected !!